ਬੈਲਜੀਅਮ ''ਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ

02/04/2020 5:00:54 PM

ਬ੍ਰਸੇਲਸ (ਭਾਸ਼ਾ): ਬੈਲਜੀਅਮ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਵੁਹਾਨ ਤੋਂ ਬੈਲਜੀਅਮ ਵਾਪਸ ਭੇਜਿਆ ਗਿਆ ਇਕ ਵਿਅਕਤੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਅਕਤੀ ਸਿਹਤਮੰਦ ਸੀ ਅਤੇ ਉਸ ਵਿਚ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ। ਇਹ ਵਿਅਕਤੀ ਹਫਤੇ ਦੇ ਅਖੀਰ ਵਿਚ ਚੀਨ ਦੇ ਵੁਹਾਨ ਤੋਂ ਬੈਲਜੀਅਮ ਵਾਪਸ ਭੇਜੇ ਗਏ 9 ਲੋਕਾਂ ਵਿਚੋਂ ਇਕ ਹੈ। 

ਇਨਫੈਕਟਿਡ ਵਿਅਕਤੀ ਨੂੰ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ ਹੈ ਅਤੇ ਹੋਰ ਲੋਕਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ। ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ 180 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਧਰ ਚੀਨ ਵਿਚ ਇਸ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਮੰਗਲਵਾਰ ਸਵੇਰ ਤੱਕ ਚੀਨ ਵਿਚ ਮੌਤ ਦਰ ਵੱਧ ਕੇ 425 ਹੋ ਗਈ, ਜਿਸ ਵਿਚ 20,438 ਮਾਮਲੇ ਪੁਸ਼ਟੀ ਵਾਲੇ ਹਨ। ਚੀਨ ਦੇ ਬਾਹਰ ਹਾਂਗਕਾਂਗ ਅਤੇ ਫਿਲਪੀਨਜ਼ ਵਿਚ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ।

Vandana

This news is Content Editor Vandana