ਬੈਲਜ਼ੀਅਮ : ਕੋਰੋਨਾ ਦੇ ਮਾਮਲਿਆਂ ''ਚ ਕਮੀ ਦੇ ਨਾਲ ਲਾਕਡਾਊਨ ''ਚ ਢਿੱਲ ਦੀ ਸ਼ੁਰੂਆਤ

05/19/2020 9:27:52 PM

ਬ੍ਰਸੈਲਸ - ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਬੈਲਜ਼ੀਅਮ ਵਿਚ ਹੁਣ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ ਜਦਕਿ ਦੇਸ਼ ਵਿਚ ਲਾਕਡਾਊਨ ਵਿਚ ਢਿੱਲ ਦੇਣ ਦੇ ਉਪਾਅ ਸ਼ੁਰੂ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 232 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 279 ਮਾਮਲੇ ਸਾਹਮਣੇ ਆਏ ਸਨ।

ਦੇਸ਼ ਵਿਚ ਹੁਣ ਤੱਕ ਕੁਲ 55,791 ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਇਸ ਦੌਰਾਨ 29 ਹੋਰ ਲੋਕਾਂ ਨੂੰ ਦੀ ਮੌਤ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9108 ਹੋ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ 56 ਲੋਕਾਂ ਦੀ ਮੌਤ ਹੋਈ ਸੀ। ਮਈ ਦੀ ਸ਼ੁਰੂਆਤ ਵਿਚ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਵਿਚ ਪੜਾਅ ਦਰ ਪੜਾਅ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਨਾਂ ਕਾਰੋਬਾਰਾਂ ਵਿਚ ਗਾਹਕਾਂ ਨਾਲ ਸਿੱਧਾ ਸੰਪਰਕ ਨਹੀਂ ਹੈ ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਖੁਰਾਕ ਸੇਵਾਵਾਂ, ਬਾਰ ਅਤੇ ਨਾਈਟ ਕਲੱਬਾਂ ਨੂੰ ਜੂਨ ਦੀ ਸ਼ੁਰੂਆਤ ਵਿਚ ਫਿਰ ਤੋਂ ਖੋਲ ਦਿੱਤਾ ਜਾਵੇਗਾ।

Khushdeep Jassi

This news is Content Editor Khushdeep Jassi