ਬੇਲਾਰੂਸ ਦਾ ਕਾਰਗੋ ਜਹਾਜ਼ ਰੂਸ 'ਚ ਹਾਦਸਾਗ੍ਰਸਤ, 4 ਦੀ ਮੌਤ

11/03/2021 10:27:35 PM

ਮਾਸਕੋ-ਬੇਲਾਰੂਸ ਦਾ ਇਕ ਕਾਰਗੋ ਜਹਾਜ਼ ਬੁੱਧਵਾਰ ਨੂੰ ਪੂਰਬੀ ਰੂਸ 'ਚ ਉਤਰਨ ਦੀ ਕੋਸ਼ਿਸ਼ 'ਚ ਹਾਦਸਾਗ੍ਰਸਤ ਹੋ ਗਿਆ ਜਿਸ 'ਚ ਸਵਾਰ ਸੱਤ ਵਿਅਕਤੀਆਂ 'ਚੋਂ 4 ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਰੂਸੀ ਐਮਰਜੈਂਸੀ ਕਰਮਚਾਰੀਆਂ ਨੇ ਕਿਹਾ ਕਿ ਪੂਰਬੀ ਸਾਈਬੇਰੀਆ ਦੇ ਇਰਕੁਤਸਕ 'ਚ ਬੇਲਾਰੂਸੀ ਜਹਾਜ਼ ਕੰਪਨੀ ਗ੍ਰੇਦ੍ਰੋ ਵੱਲੋਂ ਸੰਚਾਲਿਤ ਏ-12 ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਚਾਅ ਦਲ ਨੂੰ ਚਾਰ ਲਾਸ਼ਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ: ਬੋਸਟਨ ਨੇ ਪਹਿਲੀ ਤੇ ਏਸ਼ੀਆਈ ਮੂਲ ਦੀ ਮਹਿਲਾ ਨੂੰ ਮੇਅਰ ਵਜੋਂ ਚੁਣਿਆ

ਹਾਦਸਾਗ੍ਰਸਤ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਉਸ 'ਚ ਸਵਾਰ ਸਾਰੇ ਵਿਅਕਤੀਆਂ ਨੂੰ ਮ੍ਰਿਤਕ ਮੰਨ ਲਿਆ ਗਿਆ। ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਨੇ ਕਿਹਾ ਕਿ ਉਸ 'ਚ ਸੱਤ ਲੋਕ ਸਵਾਰ ਸਨ। ਜਹਾਜ਼ ਨੇ ਰੂਸ ਦੇ ਉੱਤਰ ਪੂਰਬ ਸਥਿਤ ਚੁਕੋਤਕਾ ਖੇਤਰ ਸਵਾਰ 'ਚ ਬਿਲਿਬਿਨੋ ਤੋਂ ਉਡਾਣ ਭਰੀ ਸੀ ਅਤੇ ਇਰਕੁਤਸਕ ਜਾਣ ਤੋਂ ਪਹਿਲਾਂ ਯਾਕੁਤਸਕ 'ਚ ਰੁਕਿਆ ਸੀ। ਰੂਸ ਤੋਂ ਮਿਲੀ ਖਬਰਾਂ 'ਚ ਕਿਹਾ ਗਿਆ ਹੈ ਜਹਾਜ਼ ਪਹਿਲੀ ਕੋਸ਼ਿਸ਼ 'ਚ ਉਤਰਨ 'ਚ ਅਸਫਲ ਰਹਿਣ ਤੋਂ ਬਾਅਦ ਉਤਰਨ ਦੀ ਦੂਜੀ ਕੋਸ਼ਿਸ਼ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ : ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ 'ਤੇ ਖੁਸ਼ੀ ਹੋਈ : WHO ਮੁੱਖੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar