ਘਰ ਦੇ ਪਿੱਛੇ ਟੋਏ ''ਚੋ ਆ ਰਹੀਆਂ ਸਨ ਉੱਚੀ-ਉੱਚੀ ਆਵਾਜ਼ਾਂ, ਖੁਦਾਈ ਕੀਤੀ ਤਾਂ ਨਿਕਲਿਆ...

07/21/2017 9:05:09 AM

ਵਾਸ਼ਿਗਟਨ— ਅਮਰੀਕਾ ਦੇ ਡਿਟਰਾਇਟ 'ਚ ਘਰ ਦੇ ਪਿੱਛੇ ਤੋਂ ਲੋਕਾਂ ਨੂੰ ਲਗਾਤਾਰ ਉੱਚੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਲੋਕਾਂ ਨੇ ਇਸ ਦੀ ਸੂਚਨਾ ਮਿਸ਼ਿਗਨ ਹਿਊਮਨ ਸੋਸਾਇਟੀ ਨੂੰ ਦਿੱਤੀ। ਅਧਿਕਾਰੀਆਂ ਨੇ ਜਦੋ ਉੱਥੇ ਖੁਦਾਈ ਸ਼ੁਰੂ ਕੀਤੀ ਤਾਂ ਕੁੱਤੇ ਦੇ 11 ਬੱਚਿਆਂ ਨੂੰ ਬਾਹਰ ਕੱਢਿਆ। ਮਿਸ਼ਿਗਨ ਹਿਊਮਨ ਸੋਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਲੋਕਾਂ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਘਰ ਦੇ ਪਿੱਛਲੇ ਹਿੱਸੇ ਤੋਂ ਲਗਾਤਾਰ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਹਨ। ਸੂਚਨਾ ਮਿਲਣ ਤੋਂ ਬਾਅਦ ਟੀਮ ਦੇ ਦੋ ਮੈਬਰਾਂ ਨੇ ਮੌਕੇ 'ਤੇ ਭੇਜ ਦਿੱਤਾ ਗਿਆ, ਜਿਨ੍ਹਾਂ ਦਾ ਨਾਮ ਕਰਿਸ ਅਤੇ ਪੈਮ ਸੀ। ਉਨ੍ਹਾਂ ਨੇ ਇਕ ਵੈਬਸਾਈਟ ਨੂੰ ਦੱਸਿਆ ਕਿ ਜਦੋਂ ਅਸੀਂ ਉੱਥੇ ਪੁੱਜੇ ਤਾਂ ਇਕ ਟੋਏ ਵਿੱਚੋਂ ਲਗਾਤਾਰ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਅਸੀਂ ਬਿਨਾਂ ਦੇਰੀ ਕੀਤੇ ਉੱਥੋ ਮਿੱਟੀ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਟੋਇਆ ਕਾਫ਼ੀ ਡੂੰਘਾ ਸੀ ਅਤੇ ਉਸ ਦੇ ਅੰਦਰ ਦੂਰ-ਦੂਰ ਤੱਕ ਕਾਫੀ ਹਨੇਰਾ ਦਿਖਾਈ ਦੇ ਰਿਹਾ ਸੀ। ਦੋਨਾਂ ਨੇ ਥੋੜ੍ਹਾ ਥੱਲ੍ਹੇ ਹੋ ਕੇ ਦੇਖਿਆ ਤਾਂ ਉਨ੍ਹਾਂ ਨੂੰ ਕੁੱਝ ਕੁੱਤੇ ਦੇ ਬੱਚੇ ਨਜ਼ਰ ਆਏ। ਉਨ੍ਹਾਂ ਨੇ ਇਕ-ਇਕ ਕਰ ਕੇ ਸਾਰਿਆ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਕਰਿਸ ਅਤੇ ਪੈਮ ਦਾ ਕਹਿਣਾ ਸੀ ਕਿ ਸਾਨੂੰ ਉਨ੍ਹਾਂ ਬੱਚਿਆਂ ਦੀ ਮਾਂ ਕਿਤੇ ਵੀ ਨਜ਼ਰ ਨਹੀਂ ਆਈ ਸੀ। ਉਨ੍ਹਾਂ ਨੇ ਪਹਿਲਾ ਇਕੱਠੇ 5 ਬੱਚਿਆ ਨੂੰ ਬਾਹਰ ਕੱਢਿਆ ਪਰ ਅੰਦਰ ਤੋਂ ਆਵਾਜ਼ਾਂ ਆ ਹੀ ਰਹੀਆ ਸਨ। ਜਿਸ ਤੋਂ ਬਾਅਦ ਫਿਰ ਉਹ ਅੰਦਰ ਗਏ ਅਤੇ 6 ਬੱਚਿਆ ਨੂੰ ਹੋਰ ਬਾਹਰ ਕੱਢਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ 'ਚ ਕੁੱਝ ਬੱਚੇ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਸਾਰੇ ਬੱਚੇ ਵੇਟਨਰੀ ਡਾਕਟਰ ਦੀ ਨਿਗਰਾਨੀ 'ਚ ਹਨ। ਹਾਲਾਂਕਿ, ਸਾਰਿਆਂ ਦੇ ਮਨ 'ਚ ਇਹ ਸਵਾਲ ਹੈ ਕਿ ਸਾਰੇ ਬੱਚੇ ਇੱਥੇ ਪੁੱਜੇ ਕਿਵੇਂ ਪਰ ਹਿਊਮਨ ਸੋਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਉੱਥੇ ਲੁਕਾ ਦਿੱਤਾ ਹੋਵੇਗਾ।