ਅਯੁੱਧਿਆ 'ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹਿੰਦੂ ਅਮਰੀਕੀਆਂ ਨੇ ਕੱਢੀ 'ਕਾਰ ਰੈਲੀ' (ਤਸਵੀਰਾਂ)

01/09/2024 2:20:49 PM

ਹਿਊਸਟਨ (ਭਾਸ਼ਾ) ਇਸ ਮਹੀਨੇ ਦੇ ਅੰਤ ਵਿਚ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਹਿੰਦੂ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਐਤਵਾਰ ਨੂੰ ਹਿਊਸਟਨ ਵਿਚ ਇਕ ਵਿਸ਼ਾਲ ਕਾਰ ਰੈਲੀ ਕੱਢੀ। ਇਹ ਰੈਲੀ ਭਜਨ ਗਾਉਂਦੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੋਈ ਰਸਤੇ ਵਿੱਚ 11 ਮੰਦਰਾਂ ਵਿੱਚ ਵੀ ਰੁਕੀ। ਅਮਰੀਕਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.ਏ) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮੰਦਰ ਦੇ ਅਧਿਕਾਰੀਆਂ ਨੂੰ ਰਸਮੀ ਸੱਦਾ ਵੀ ਦਿੱਤਾ ਹੈ। 

ਰਾਮ ਮੰਦਰ ਦੀ ਤਸਵੀਰ ਵਾਲੇ ਅਤੇ ਭਾਰਤੀ ਤੇ ਅਮਰੀਕਾ ਦੇ ਝੰਡੇ ਅਤੇ ਭਗਵੇਂ ਬੈਨਰ ਲੈ ਕੇ 500 ਤੋਂ ਵੱਧ ਲੋਕਾਂ ਨੇ 216 ਕਾਰਾਂ ਦੀ ਤਕਰੀਬਨ ਪੰਜ ਕਿਲੋਮੀਟਰ ਲੰਬੀ ਕਤਾਰ ਨਾਲ ਰੈਲੀ ਕੱਢੀ। ਇਸ ਦੌਰਾਨ ਅੱਠ ਪੁਲਸ ਮੁਲਾਜ਼ਮ ਵੀ ਆਪਣੇ ਮੋਟਰਸਾਈਕਲਾਂ ’ਤੇ ਰੈਲੀ ਦੇ ਨਾਲ ਮੌਜੂਦ ਸਨ। ਹਿਊਸਟਨ ਦੇ ਸਮਾਜ ਸੇਵਕ ਜੁਗਲ ਮਲਾਨੀ ਨੇ ਸ਼੍ਰੀ ਮੀਨਾਕਸ਼ੀ ਮੰਦਿਰ ਤੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਦੁਪਹਿਰ ਨੂੰ ਰਿਚਮੰਡ ਦੇ ਸ਼੍ਰੀ ਸ਼ਰਦ ਅੰਬਾ ਮੰਦਿਰ ਪਹੁੰਚ ਕੇ ਸਮਾਪਤ ਹੋਈ। ਰੈਲੀ ਨੇ ਹਿਊਸਟਨ ਦੇ ਰੁਝੇਵਿਆਂ ਭਰੇ ਮਾਰਗਾਂ ਤੋਂ ਹੁੰਦੇ ਹੋਏ ਲਗਭਗ 160 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਛੇ ਘੰਟੇ ਚੱਲੀ ਇਸ ਰੈਲੀ ਦੌਰਾਨ ਲਗਭਗ 11 ਮੰਦਰਾਂ ਵਿੱਚ ਵੀ ਰੁਕੀ। 

ਮੰਦਰਾਂ ਵਿੱਚ ਲਗਭਗ ਦੋ ਹਜ਼ਾਰ ਸ਼ਰਧਾਲੂ ਇਕੱਠੇ ਹੋਏ, ਜਿਨ੍ਹਾਂ ਵਿੱਚ ਨੌਜਵਾਨ ਅਤੇ ਬਜ਼ੁਰਗ ਦੋਵੇਂ ਸ਼ਾਮਲ ਸਨ। ਇਸ ਦੌਰਾਨ ਕਈ ਸ਼ਰਧਾਲੂਆਂ ਦੀਆਂ ਅੱਖਾਂ ਨਮ ਹੋਈਆਂ। ਜਲੂਸ ਦਾ ਮੰਦਰਾਂ ਵਿੱਚ ਭਜਨਾਂ ਨਾਲ ਸਵਾਗਤ ਕੀਤਾ ਗਿਆ। VHPA ਨੇ ਕਿਹਾ, “ਵੱਖ-ਵੱਖ ਮੰਦਰਾਂ ਵਿਚ ਇਕੱਠੇ ਹੋਏ 2,500 ਤੋਂ ਵੱਧ ਸ਼ਰਧਾਲੂਆਂ ਦੁਆਰਾ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਪ੍ਰਤੀ ਦਿਖਾਈ ਗਈ ਸ਼ਰਧਾ ਅਤੇ ਪਿਆਰ ਬਹੁਤ ਹੀ ਸ਼ਾਨਦਾਰ ਸੀ। ਭਗਵਾਨ ਸ਼੍ਰੀ ਰਾਮ ਹਿਊਸਟਨ ਵਾਸੀਆਂ ਦੇ ਦਿਲਾਂ ਵਿੱਚ ਵੱਸਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana