ਸ਼ਰਾਬ ਦੇ ਸ਼ੌਕੀਨਾਂ ਲਈ ਸਵਰਗ ਤੋਂ ਘੱਟ ਨਹੀਂ ਹੈ ਇਹ ਮੰਦਰ

05/24/2018 1:53:48 AM

ਬੈਂਕਾਕ— ਇਕ ਕਹਾਵਤ ਹੈ ਕਿ ਕੋਈ ਵੀ ਚੀਜ਼ ਕੂੜਾ ਨਹੀਂ ਹੁੰਦੀ, ਬਸ ਇਕ ਕੰਮ ਲਾਇਕ ਚੀਜ਼ ਗਲਤ ਥਾਂ 'ਤੇ ਪਈ ਹੁੰਦੀ ਹੈ। ਇਸੇ ਸ਼ਾਨਦਾਰ ਸੋਚ ਦਾ ਨਤੀਜਾ ਹੈ ਇਹ ਮੰਦਰ। ਪੂਰਾ ਮੰਦਰ, ਇਸ ਦੀਆਂ ਕੰਧਾਂ, ਫਰਸ਼, ਰੇਲਿੰਗ ਬੀਅਰ ਦੀਆਂ ਬੋਤਲਾਂ ਨਾਲ ਬਣਿਆ ਹੋਇਆ ਹੈ। ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਕਿ ਕਿਹੜਾ ਮੰਦਰ ਹੈ ਜਿਹੜਾ ਸ਼ਰਾਬ ਦੀਆਂ ਬੋਤਲਾਂ ਨਾਲ ਬਣਿਆ ਹੈ ਤੇ ਕਿਉਂ?

ਥਾਈਲੈਂਡ 'ਚ ਮੌਜੂਦ ਵਾਟ ਪਾ ਮਹਾ ਚੇਦਿ ਕੇਵ ਮੰਦਰ ਬੀਅਰ ਦੀਆਂ ਬੋਤਲਾਂ ਨਾਲ ਬਣਿਆ ਹੈ। ਇਸ ਨੂੰ ਬਣਾਉਣ 'ਚ ਡੇਢ ਲੱਖ ਬੋਤਲਾਂ ਦੀ ਵਰਤੋਂ ਹੋਈ ਹੈ। ਬੋਤਲਾਂ ਨਾਲ ਕਈ ਚਿੱਤਰਕਾਰੀਆਂ ਵੀ ਬਣਾਈਆਂ ਗਈਆਂ ਹਨ।

ਭੂਰੇ ਤੇ ਹਰੇ ਰੰਗ ਦੀਆਂ ਬੋਤਲਾਂ ਨਾਲ ਬਣਿਆ ਇਹ ਮੰਦਰ ਸੈਲਾਨੀਆਂ ਦੇ ਵਿਚਾਲੇ ਬਹੁਤ ਲੋਕਪ੍ਰਿਯ ਹੈ। ਇਸ ਦੇ ਨਿਰਮਾਣ ਲਈ ਹੀਨੇਕੇਨ ਤੇ ਚੈਂਗ ਬੀਅਰ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਗਈ ਹੈ।

ਸਿਸਾਕੇਟ ਸੂਬੇ 'ਚ ਮੌਜੂਦ ਇਸ ਮੰਦਰ ਨੂੰ ਬੋਧ ਭਿਖਸ਼ੂਆਂ ਨੇ ਬਣਵਾਇਆ ਹੈ। ਮੰਦਰ ਦਾ ਵਾਸ਼ਰੂਮ ਤੱਕ ਬੋਤਲਾਂ ਨਾਲ ਹੀ ਬਣਿਆ ਹੈ।

ਮੰਦਰ ਦੇ ਮੁੱਖ ਹਿੱਸੇ ਨੂੰ ਬਣਾਉਣ 'ਚ 2 ਸਾਲ ਦਾ ਸਮਾਂ ਲੱਗਿਆ ਸੀ। ਇਸ ਦੇ ਅੱਗੇ ਇਕ ਤਲਾਬ ਵੀ ਹੈ, ਜਿਸ 'ਚ ਮੰਦਰ ਦਾ ਪਰਛਾਵਾਂ ਦਿਖਦਾ ਹੈ।