ਆਸਟ੍ਰੇਲੀਆ ''ਚ ਘਰ ਦੀ ਛੱਤ ਹੇਠਾਂ ਡਿੱਗੀ

01/17/2018 2:28:25 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਘਰ ਦੇ ਕਮਰੇ ਦੀ ਛੱਤ ਹੇਠਾਂ ਡਿੱਗ ਗਈ। ਹਾਲਾਂਕਿ ਕਮਰੇ 'ਚ ਰਹਿੰਦਾ 23 ਸਾਲਾ ਵਿਅਕਤੀ ਵਾਲ-ਵਾਲ ਬਚ ਗਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਵਿਅਕਤੀ ਸਵੇਰ ਤਕਰੀਬਨ 6.00 ਵਜੇ ਕੰਮ 'ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਉਸ ਨੇ ਛੱਤ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣੀ। ਸਿਰਫ ਕੁਝ ਹੀ ਮਿੰਟਾਂ 'ਚ ਕਮਰਾ ਮਿੱਟੀ ਨਾਲ ਭਰ ਗਿਆ। ਉਹ ਕਮਰੇ ਦੇ ਅੰਦਰ ਹੀ ਫਸ ਗਿਆ ਸੀ ਅਤੇ ਤਕਰੀਬਨ 15 ਮਿੰਟ ਫਸਿਆ ਰਿਹਾ। ਉਸ ਦੇ ਰੂਮਮੇਟ ਨੇ ਖਿੜਕੀ ਜ਼ਰੀਏ ਉਸ ਨੂੰ ਬਾਹਰ ਕੱਢਣ 'ਚ ਮਦਦ ਕੀਤੀ। 
ਇਸ ਹਾਦਸੇ ਵਿਚ ਵਿਅਕਤੀ ਵਾਲ-ਵਾਲ ਬਚ ਗਿਆ, ਕਿਉਂਕਿ ਛੱਤ ਬਾਲਿਆਂ ਵਾਲੀ ਸੀ ਅਤੇ ਜ਼ਿਆਦਾਤਰ ਮਿੱਟੀ ਹੀ ਹੇਠਾਂ ਡਿੱਗੀ। ਇਸ ਘਟਨਾ ਦੀ ਜਾਣਕਾਰੀ ਬਚਾਅ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਕਮਰੇ 'ਚ ਫੈਲੇ ਮਲਬੇ ਨੂੰ ਹਟਾਇਆ। ਇਸ ਘਟਨਾ ਦੇ ਪਿੱਛੇ ਦਾ ਕਾਰਨ ਛੱਤ ਦਾ ਬਹੁਤ ਜ਼ਿਆਦਾ ਪੁਰਾਣਾ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਉਹ ਹੇਠਾਂ ਡਿੱਗ ਗਈ।