'ਬੀਟ ਰਿਕਾਰਡ' ਵੱਲੋਂ 'ਜਸ਼ਨ-ਏ- ਵਿਸਾਖੀ-2018' ਦਾ ਪੋਸਟਰ ਰਿਲੀਜ਼

02/06/2018 2:56:14 PM

ਕੈਲਗਰੀ, (ਰਾਜੀਵ)— ਬੀਤੇ ਦਿਨ ਕੈਲਗਰੀ ਵਿਖੇ ਨਾਮਵਰ ਕੰਪਨੀ 'ਬੀਟ ਰਿਕਾਰਡ' ਵਲੋਂ 'ਜਸ਼ਨ-ਏ- ਵਿਸਾਖੀ-2018' ਦਾ ਪੋਸਟਰ ਸਾਬਕਾ ਐਮ. ਪੀ. ਦਵਿੰਦਰ ਸ਼ੋਰੀ ਅਤੇ ਐਮ.ਐੱਲ.ਏ. ਪ੍ਰਭ ਗਿੱਲ ਵੱਲੋਂ ਰਿਲੀਜ਼ ਕੀਤਾ ਗਿਆ। 'ਜਗਬਾਣੀ' ਨਾਲ ਬੀਟ ਰਿਕਾਰਡ ਦੇ ਦਲਜੀਤ ਬੈਂਸ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਸ਼ੋਅ 24 ਮਾਰਚ ਨੂੰ ਵੈਨਕੂਵਰ ਤੋਂ ਸ਼ੁਰੂ ਹੋ ਕੇ 15 ਅਪ੍ਰੈਲ ਨੂੰ ਟੋਰਾਂਟੋ ਵਿੱਚ ਖਤਮ ਹੋਵੇਗਾ। ਇਸ ਕੈਨੇਡਾ ਟੂਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਗਗਨ ਕੌਕਰੀ, ਨਿਸ਼ਾ ਬਾਨੋ, ਮਹਿਤਾਬ ਵਿਰਕ ,ਜੌਰਡਨ ਸੰਧੂ, ਹਿੰਮਤ ਸੰਧੂ, ਕਿਕੀ ਵਿਰਕ, ਜਸਕਰਨ ਆਸਟਰੇਲੀਆ ਤੋਂ ਸ਼ਾਮਿਲ ਹੋਣਗੇ। 
ਉਨ੍ਹਾਂ ਦੱਸਿਆ ਕਿ ਇਹ ਸ਼ੌਅ ਪਰਿਵਾਰਿਕ ਹੋਵੇਗਾ ਅਤੇ ਸਾਫ਼-ਸੁਥਰੀ ਗਾਇਕੀ ਨੂੰ ਪੇਸ਼ ਕੀਤਾ ਜਾਵੇਗਾ ਅਤੇ ਕਿਸੀ ਵੀ ਤਰ੍ਹਾਂ ਦੀ ਲੱਚਰਤਾ ਨੂੰ ਦੂਰ ਰੱਖਿਆ ਜਾਵੇਗਾ। ਇਸ ਮੌਕੇ ਰਿਸ਼ੀ ਨਾਗਰ, ਸਤਵਿੰਦਰ ਸਿੰਘ , ਰੌਮੀ ਸਿਧੂ, ਜਗਦੀਪ ਬਿਹਲਾ, ਰਾਣਾ ਸਿਧੂ, ਪਰਮ ਸੂਰੀ, ਕਰਮਪਾਲ ਸਿਧੂ ,ਹਰਚਰਨ ਪ੍ਰਹਾਰ , ਜਗਪ੍ਰੀਤ ਸ਼ੇਰਗਿੱਲ ,ਗੁਰਿੰਦਰ ਧਾਲੀਵਾਲ. ਗੁਰਤੇਜ ਬਰਾੜ, ਜਸਪਾਲ ਸਿੰਘ , ਅਮਨਦੀਪ ਰਾਏ, ਪਰਮ ਧਾਲੀਵਾਲ, ਗੁਰਲਾਲ ਮਾਣੁਕੇ, ਰਾਜਪਾਲ ਸਿਧੂ,ਨਿਰਵੈਰ ਸਿੰਘ, ਭਜਨ ਸਿੰਘ, ਜਸਜੀਤ ਧਾਮੀ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਬੀਟ ਰਿਕਾਰਡ ਦਾ ਟੀਚਾ ਇਸ ਸ਼ੌਅ ਰਾਹੀਂ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੁੰ ਆਪਣੇ ਵਿਰਸੇ ਨਾਲ ਜੋੜਨਾ ਹੈ।