ਆਲਸੀ ਬਣੋਗੇ ਤਾਂ ਛੇਤੀ ਚੜ੍ਹਣਗੇ ਫੋਟੋ ''ਤੇ ਹਾਰ

09/03/2019 7:50:53 PM

ਲੰਡਨ (ਏਜੰਸੀ)- ਮੌਜੂਦਾ ਸਮੇਂ ਵਿਚ ਲਾਈਫਟਾਈਮ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਡਾਕਟਰ ਵੀ ਕਹਿੰਦੇ ਹਨ ਕਿ ਇਨ੍ਹੀਂ ਦਿਨੀਂ ਦਿਨ ਦੀ ਸ਼ੁਰੂਆਤ ਖਰਾਬ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਹੈ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਇਕ ਸਟੱਡੀ ਵਿਚ ਸਾਹਮਣੇ ਆਇਆ ਹੈ ਜਿਸ ਵਿਚ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਹਨ ਜੋ ਤੁਹਾਨੂੰ ਆਪਣੀ ਜ਼ਿੰਦਗੀ ਜੀਉਣ ਦਾ ਤਰੀਕਾ ਸੁਧਾਰਣ ਲਈ ਮਜਬੂਰ ਕਰ ਦੇਣਗੀਆਂ। ਇਸ ਸਟੱਡੀ ਮੁਤਾਬਕ ਜੇਕਰ ਤੁਸੀਂ ਲਗਾਤਾਰ ਇਕ ਸੁਸਤ ਜ਼ਿੰਦਗੀ ਜੀ ਰਹੇ ਹੋ ਤਾਂ ਛੋਟੀ ਉਮਰ ਵਿਚ ਹੀ ਤੁਹਾਡੇ ਮਰਨ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਨਾਰਵੇ ਦੀ ਯੂਨੀਵਰਸਿਟੀ ਵਿਚ ਕੀਤੀ ਗਈ ਇਕ ਸਟੱਡੀ ਦੇ ਲੇਖਕ ਟ੍ਰਾਈਨ ਮੋਹੋਲਡ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਸਿਹਤ ਲਾਭ ਜਿਨ੍ਹਾਂ ਵਿਚ ਦਿਲ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਸ਼ਾਮਲ ਹੈ ਇਸ ਦੇ ਲਈ ਇਕ ਵਿਅਕਤੀ ਨੂੰ ਫਿਜ਼ੀਕਲੀ ਐਕਟਿਵ ਰਹਿਣ ਦਾ ਲੋੜ ਹੁੰਦੀ ਹੈ।

ਇਸ ਸਟੱਡੀ ਦਾ ਮਕਸਦ ਸੀ ਕਿ ਕਿਵੇਂ ਫਿਜ਼ੀਕਲ ਐਕਟੀਵਿਟੀਜ਼ ਵਿਚ ਬਦਲਾਅ ਤੋਂ ਬਾਅਦ 22 ਸਾਲ ਤੱਕ ਉਸੇ ਤਰ੍ਹਾਂ ਜੀ ਰਹੇ ਵਿਅਕਤੀ ਦੇ ਦਿਲ ਦੀ ਬੀਮਾਰੀ ਅਤੇ ਦੂਜੇ ਕਾਰਨਾਂ ਤੋਂ ਕਿਵੇਂ ਮੌਤ ਹੋ ਸਕਦੀ ਹੈ। ਇਸ ਸਟੱਡੀ ਵਿਚ 1984-1986, 1995-1997 ਅਤੇ 2006-2008 ਦੌਰਾਨ ਜਨਮ ਲੈਣ ਵਾਲੇ ਲੋਕਾਂ ਨੂੰ ਲਿਆ ਗਿਆ। ਸਟੱਡੀ ਵਿਚ ਸ਼ਾਮਲ ਲੋਕਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਕਿੰਨੇ ਸਮੇਂ ਤੱਕ ਸਰੀਰਕ ਗਤੀਵਿਧੀਆਂ ਵਿਚ ਸ਼ਾਮਲ ਰਹਿਣਗੇ। ਇਸ ਸਟੱਡੀ ਵਿਚ 23,146 ਪੁਰਸ਼ ਅਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਸਰੀਰਕ ਗਤੀਵਿਧੀਆਂ ਨੂੰ ਬਿਲਕੁਲ ਨਾ ਕਰਨ, ਆਮ, ਹਫਤੇ ਵਿਚ ਦੋ ਘੰਟੇ ਵਿਚ ਘੱਟ ਅਤੇ ਜ਼ਿਆਦਾ ਅਤੇ ਹਫਤੇ ਵਿਚ ਦੋ ਜਾਂ ਉਸ ਤੋਂ ਜ਼ਿਆਦਾ ਕਲਾਸੀਫਾਈਡ ਕੀਤਾ ਗਿਆ ਸੀ। ਇਸ ਦੇ ਲਈ ਇਕ ਰਿਫਰੈਂਸ ਗਰੁੱਪ ਵੀ ਬਣਾਇਆ ਗਿਆ ਸੀ ਅਤੇ ਉਸ ਵਿਚ ਉਹ ਲੋਕ ਸਨ, ਜੋ ਇਸ ਦੌਰਾਨ ਕਾਫੀ ਜ਼ਿਆਦਾ ਕਸਰਤ ਕਰਦੇ ਸਨ। ਸਟੱਡੀ ਵਿਚ ਰਿਫਰੈਂਸ ਗਰੁੱਪ ਦੇ ਮੁਕਾਬਲੇ 1984-1986 ਅਤੇ 2006-2008 ਵਿਚ ਸੁਸਤ ਜ਼ਿੰਦਗੀ ਜੀਉਣ ਵਾਲੇ ਲੋਕਾਂ ਵਿਚ ਵੱਖ-ਵੱਖ ਕਾਰਨਾਂ ਕਰਕੇ ਮੌਤ ਦਾ ਖਤਰਾ ਸੀ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ ਖਤਰਾ ਢਾਈ ਗੁਣਾ ਤੱਕ ਜ਼ਿਆਦਾ ਸੀ।
 

Sunny Mehra

This news is Content Editor Sunny Mehra