ਜੁੜਵਾ ਭੈਣਾਂ ਨੂੰ ਦੇਖ ਤੁਹਾਡਾ ਵੀ ਪਸੀਜ ਜਾਵੇਗਾ ਦਿਲ, ਕਿਸਮਤ ''ਚ ਰੱਬ ਨੇ ਲਿਖ ਦਿੱਤੇ ਅਜਿਹੇ ਸੰਜੋਗ

11/06/2017 4:26:05 PM


ਵੈਨਕੂਵਰ (ਬਿਊਰੋ)— ਜਦੋਂ ਕਿਸੇ ਘਰ ਦੇ ਵਿਹੜੇ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਪੂਰਾ ਘਰ ਕਿਲਕਾਰੀਆਂ ਨਾਲ ਗੂੰਜ ਉਠਦਾ ਹੈ। ਮਾਪਿਆਂ ਲਈ ਉਹ ਪਲ ਬੇਹੱਦ ਖਾਸ ਅਤੇ ਖੁਸ਼ੀ ਭਰਿਆ ਹੁੰਦਾ ਹੈ। ਕੈਨੇਡਾ ਦੇ ਵੈਨਕੂਵਰ ਸ਼ਹਿਰ ਬ੍ਰਿਟਿਸ਼ ਕੋਲੰਬੀਆ 'ਚ 25 ਅਕਤੂਬਰ 2006 ਨੂੰ ਦੋ ਜੁੜਵਾ ਭੈਣਾਂ ਨੇ ਜਨਮ ਲਿਆ, ਤਾਂ ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਪਰ ਇਨ੍ਹਾਂ ਦੋਹਾਂ ਭੈਣਾਂ ਨੂੰ ਦੇਖਣ ਮਗਰੋਂ ਖੁਸ਼ੀ ਨਾਲ ਮੁਸਕਰਾ ਰਹੇ ਚਿਹਰਿਆਂ 'ਤੇ ਇਕ ਦਮ ਉਦਾਸੀ ਜਿਹੀ ਛਾ ਗਈ। ਉਦਾਸੀ ਦਾ ਵੱਡਾ ਕਾਰਨ ਸੀ ਕਿ ਦੋਹਾਂ ਦੇ ਸਿਰ ਆਪਸ 'ਚ ਜੁੜੇ ਹੋਏ ਸਨ। ਕ੍ਰਰਿਸਟਾ ਹੋਗਨ ਅਤੇ ਤਾਤੀਆਨਾ ਹੋਗਨ ਨਾਂ ਦੀਆਂ ਦੋ ਜੁੜਵਾ ਭੈਣਾ ਦੀ ਦਿਮਾਗ ਦੀ ਬਣਤਰ ਉਨ੍ਹਾਂ ਨੂੰ ਵਿਲੱਖਣ ਬਣਾਉਂਦੀ ਹੈ। ਦੋਹਾਂ ਭੈਣਾਂ ਦੇ ਦਿਮਾਗ ਅਤੇ ਸਿਰ ਆਪਸ ਵਿਚ ਜੁੜੇ ਹੋਏ ਹਨ। ਦੋਹਾਂ ਭੈਣਾਂ ਦੀ ਉਮਰ 10 ਸਾਲ ਹੋ ਗਈ ਹੈ। ਦੋਵੇਂ ਸਕੂਲ ਜਾਂਦੀਆਂ ਹਨ, ਖੇਡਦੀਆਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਦੋਹਾਂ ਨੂੰ ਬਹੁਤ ਪਿਆਰ ਕਰਦਾ ਹੈ।
ਮਾਪਿਆਂ ਲਈ ਚਿੰਤਾ ਦਾ ਕਾਰਨ ਇਹ ਹੈ ਕਿ ਦੋਹਾਂ ਨੂੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ। ਸੀਟੀ ਸਕੈਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜੇਕਰ ਦੋਹਾਂ ਨੂੰ ਵੱਖ ਕੀਤਾ ਵੀ ਗਿਆ ਤਾਂ ਗੰਭੀਰ ਰੂਪ ਜ਼ਖਮੀ ਹੋ ਸਕਦੀਆਂ ਹਨ ਜਾਂ ਫਿਰ ਦੋਹਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਦੇ ਬਾਵਜੂਦ ਤਾਤੀਆਨਾ ਅਤੇ ਕਰਿਸਟਾ ਹੋਗਨ ਭੈਣਾਂ ਹਮੇਸ਼ਾ ਖੁਸ਼ ਰਹਿੰਦੀਆਂ ਹਨ। ਦੋਹਾਂ  ਰੋਜ਼ਾਨਾ ਖੂਨ ਟੈਸਟ ਹੁੰਦਾ ਹਨ ਅਤੇ ਇਨਸੁਲਿਨ ਦੇ ਟੀਕੇ ਲੱਗਦੇ ਹਨ।