ਬਾਰਸੀਲੋਨਾ ''ਚ ਔਰਤਾਂ ਦੇ ''ਟਾਪਲੈੱਸ ਬਾਥ'' ''ਤੇ ਵੋਟਿੰਗ ਰਾਹੀਂ ਹੋਇਆ ਫੈਸਲਾ

06/12/2018 10:44:51 PM

ਬਾਰਸੀਲੋਨਾ— ਕੈਟੇਲੋਨੀਆ ਸਥਿਤ ਬਾਰਸੀਲੋਨਾ ਦੇ ਨਾਲ ਇਕ ਪਿੰਡ ਲਾਮੇਤੀਆ-ਡਿੱਲ-ਵੈਲੀਆਸ, ਜਿਥੇ ਟਾਪਲੈੱਸ ਬਾਥ 'ਤੇ ਪਾਬੰਦੀ ਸੀ, 'ਚ ਇਕ ਮਤਦਾਨ ਕੀਤਾ ਗਿਆ। ਇਸ ਮਤਦਾਨ 'ਚ ਟਾਪਲੈੱਸ ਹੋ ਕੇ ਨਹਾਉਣ ਦੇ ਪੱਖ 'ਚ 61 ਫੀਸਦੀ ਤੇ ਵਿਰੋਧ 'ਚ 39 ਫੀਸਦੀ ਲੋਕਾਂ ਨੇ ਵੋਟ ਕੀਤਾ। ਸਥਾਨਕ ਕੈਟੇਲਨ ਪ੍ਰਸ਼ਾਸਨ ਨੇ ਇਸ ਮਤਦਾਨ ਦਾ ਆਯੋਜਨ ਕੀਤਾ ਸੀ। ਇਸ ਦਾ ਨਤੀਜਾ ਕਾਨੂੰਨੀ ਤੌਰ 'ਤੇ 16 ਤੋਂ ਜ਼ਿਆਦਾ ਦੀ ਉਮਰ ਦੀਆਂ ਔਰਤਾਂ 'ਤੇ ਲਾਗੂ ਹੋਵੇਗਾ।
ਅਸਲ 'ਚ ਪਿਛਲੀਆਂ ਗਰਮੀਆਂ 'ਚ ਜਦੋਂ ਦੋ ਔਰਤਾਂ ਅਜਿਹੇ ਹੀ ਇਕ ਪੂਲ 'ਚ ਟਾਪਲੈੱਸ ਹੋ ਕੇ ਨਹਾ ਰਹੀਆਂ ਸਨ ਤਾਂ ਉਥੇ ਮੌਜੂਦ ਇਕ ਲਾਈਫਗਾਰਡ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਸੀ। ਪੁਲਸ ਮੌਕੇ 'ਤੇ ਪਹੁੰਚੀ ਤੇ ਉਸ ਨੇ ਦੋਵਾਂ ਔਰਤਾਂ ਨੂੰ ਤੁਰੰਤ ਆਪਣੇ ਬਿਕਨੀ ਟਾਪ ਪਾਉਣ ਦਾ ਹੁਕਮ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨ ਦੇ ਖਿਲਾਫ ਪੇਂਡੂਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪਿੰਡ ਦੇ ਪੁਰਸ਼ ਤੇ ਔਰਤਾਂ ਦਾ ਸਮੂਹ ਇਸ ਦੇ ਵਿਰੋਧ 'ਚ ਬਿਕਨੀ ਟਾਪ ਪਹਿਨ ਕੇ ਪੂਲ 'ਚ ਪਹੁੰਚਿਆ। ਤਦ ਤੋਂ ਲੋਕ ਪ੍ਰਸ਼ਾਸਨ 'ਤੇ ਅਜਿਹੀ ਰਾਏਸ਼ੁਮਾਰੀ ਦਾ ਦਬਾਅ ਬਣਾ ਰਹੇ ਸਨ। ਇਹ ਪਿੰਡ ਬਾਰਸੀਲੋਨਾ ਤੋਂ ਉੱਤਰ ਦਿਸ਼ਾ 'ਚ 35 ਕਿਲੋਮੀਟਰ ਦੂਰ ਹੈ ਤੇ ਇਸ ਦੀ ਆਬਾਦੀ ਕਰੀਬ 8 ਹਜ਼ਾਰ ਹੈ।


Related News