ਇੰਨੀਂ ਚਾਹਤ, ਓਬਾਮਾ ਨੂੰ ਦੇਖਣ ਲਈ ਆਸਮਾਨ ਛੂੰਹਦੇ ਭਾਅ ''ਤੇ ਵਿਕੀਆਂ ਕੈਨੇਡਾ ''ਚ ਸਮਾਗਮ ਦੀਆਂ ਟਿਕਟਾਂ

06/06/2017 7:04:53 PM

ਮਾਂਟਰੀਅਲ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅੱਜ ਮਾਂਟਰੀਅਲ ਵਿਖੇ ਭਾਸ਼ਣ ਦੇਣਗੇ। ਇੱਥੇ ਉਹ ਮਾਂਟਰੀਅਲ ਦੇ ਵਪਾਰਕ ਬੋਰਡ ਵਿਖੇ ਵਪਾਰੀਆਂ ਅਤੇ ਵਪਾਰਕ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨਗੇ। ਓਬਾਮਾ ਦੇ ਇਸ ਭਾਸ਼ਣ ਨੂੰ ਲੈ ਕੇ ਕੈਨੇਡਾ ਦੇ ਲੋਕ ਪੱਬਾਂ ਭਾਰ ਹਨ। ਤੁਹਾਨੂੰ ਦੱਸ ਦੇਈਏ ਕਿ ਓਬਾਮਾ ਕੈਨੇਡਾ ਸਮੇਤ ਪੂਰੀ ਦੁਨੀਆ ਦੇ ਚਹੇਤੇ ਨੇਤਾ ਹਨ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮਾਗਮ ਲਈ ਆਮ ਲੋਕਾਂ ਲਈ ਰੱਖੀਆਂ 6000 ਟਿਕਟਾਂ 15 ਮਿੰਟਾਂ ਵਿਚ ਵਿਕ ਗਈਆਂ ਸਨ। ਇਸ ਸਮਾਗਮ ਦੀ ਸਸਤੀ ਤੋਂ ਸਸਤੀ ਟਿਕਟ 57 ਡਾਲਰ ਅਤੇ ਮਹਿੰਗੀ ਤੋਂ ਮਹਿੰਗੀ ਟਿਕਟ 373 ਡਾਲਰ ਵਿਚ ਵਿਕੀ। ਇੰਨਾਂ ਹੀ ਨਹੀਂ ਸੋਮਵਾਰ ਦੁਪਹਿਰ ਤੱਕ ਬਚੀਆਂ ਆਖਰੀ 12 ਟਿਕਟਾਂ ਤਾਂ ਆਸਮਾਨ ਛੂੰਹਦੀਆਂ ਕੀਮਤਾਂ 'ਤੇ ਵਿਕੀਆਂ ਅਤੇ ਓਬਾਮਾ ਦੇ ਚਾਹਵਾਨਾਂ ਨੇ ਬਿਨਾਂ ਕਿਸੀ ਸ਼ਿਕਾਇਤ ਤੋਂ ਇਹ ਟਿਕਟਾਂ ਖਰੀਦ ਲਈਆਂ। ਆਖਰੀ ਸਮੇਂ 'ਤੇ ਇਨ੍ਹਾਂ ਟਿਕਟਾਂ ਦੀ ਕੀਮਤ 1000 ਡਾਲਰ ਤੱਕ ਪਹੁੰਚ ਗਈ ਸੀ।
ਪੰਜ ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਵਿਚ ਲੋਕਾਂ ਦੋ ਘੰਟੇ ਪਹਿਲਾਂ ਪਹੁੰਚਣ ਦੀ ਹਦਾਇਤ ਦਿੱਤੀ ਗਈ ਹੈ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਓਬਾਮਾ ਵੱਲੋਂ ਕੈਨੇਡਾ ਦਾ ਪਹਿਲਾ ਦੌਰਾ ਹੈ।

Kulvinder Mahi

This news is News Editor Kulvinder Mahi