ਬਰਾਕ ਓਬਾਮਾ ਦੀ ਬੇਟੀ ਮਾਲੀਆ ਦੀ ਸਾਹਮਣੇ ਆਈਆਂ ਅਜੀਬ ਹਰਕਤਾਂ, ਕੈਮਰੇ 'ਚ ਹੋਈ ਕੈਦ

11/22/2017 12:52:55 AM

ਨਿਊ ਹੈਵਨ (ਏਜੰਸੀ)— ਵਿਦੇਸ਼ਾਂ 'ਚ ਵੱਡੇ ਅਹੁਦੇ 'ਤੇ ਬੈਠੇ ਵਿਅਕਤੀ ਅਤੇ ਉਨ੍ਹਾਂ ਦੇ ਬੱਚੇ ਸੁਰਖੀਆਂ ਵਿਚ ਰਹਿੰਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਮਰੀਕੀ ਲੋਕ ਅੱਜ ਵੀ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੇ ਤਕਰੀਬਨ 8 ਸਾਲ ਅਮਰੀਕਾ ਦੀ ਸੱਤਾ 'ਤੇ ਰਾਜ ਕੀਤਾ। ਉਨ੍ਹਾਂ ਦੀਆਂ ਦੋ ਧੀਆਂ ਸਾਸ਼ਾ ਅਤੇ ਮਾਲੀਆ ਹਨ, ਜੋ ਕਿ ਇਸ ਸਮੇਂ ਪੜ੍ਹਾਈ ਕਰ ਰਹੀਆਂ ਹਨ। 
ਓਬਾਮਾ ਦੀ ਵੱਡੀ ਬੇਟੀ ਮਾਲੀਆ ਇਸ ਸਮੇਂ ਚਰਚਾ ਵਿਚ ਹੈ। ਮਾਲੀਆ ਇਸ ਸਮੇਂ ਹਾਰਵਰਡ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੀ ਹੈ। ਹਾਲ ਹੀ 'ਚ ਹਾਰਵਰਡ ਅਤੇ ਯੇਲ ਯੂਨੀਵਰਸਿਟੀ ਦਰਮਿਆਨ ਫੁੱਟਬਾਲ ਮੈਚ ਆਯੋਜਿਤ ਕੀਤਾ ਗਿਆ। ਇਸ ਮੈਚ 'ਚ ਓਬਾਮਾ ਦੀ ਬੇਟੀ ਮਾਲੀਆ ਵੀ ਨਜ਼ਰ ਆਈ। ਮਾਲੀਆ ਇਕ ਲੜਕੇ ਨਾਲ ਨਜ਼ਰ ਆਈ, ਜਿਸ ਦੌਰਾਨ ਉਸ ਵਲੋਂ ਕੀਤੀਆਂ ਹਰਕਤਾਂ ਕੈਮਰੇ ਵਿਚ ਕੈਦ ਹੋ ਗਈਆਂ। ਮਾਲੀਆ ਨੂੰ ਲੜਕੇ ਨਾਲ ਕਿੱਸ ਕਰਦੇ ਹੋਏ ਦੇਖਿਆ ਗਿਆ। ਇਸ ਮੈਚ 'ਚ ਕਾਫੀ ਬੱਚਿਆਂ ਨੇ ਹਿੱਸਾ ਲਿਆ। ਓਬਾਮਾ ਦੀ ਬੇਟੀ ਇਸ ਮੌਕੇ 'ਤੇ ਪੀਲੇ ਰੰਗ ਦੀ ਜੈਕਟ 'ਚ ਨਜ਼ਰ ਆਈ। ਮਾਲੀਆ ਦੀ ਜਿਸ ਹਰਕਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਲੜਕੇ ਨੂੰ ਕਿੱਸ ਕਰਨਾ। ਇਹ ਲੜਕਾ ਕੌਣ ਹੈ, ਇਸ ਦੀ ਜਾਣਕਾਰੀ ਤਾਂ ਅਜੇ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਾਲੀਆ ਦਾ ਬੁਆਏ ਫਰੈਂਡ ਹੈ। ਮਾਲੀਆ ਨੂੰ ਇਸ ਲੜਕੇ ਨਾਲ ਸਿਗਰਟ ਪੀਂਦੇ ਦੀ ਤਸਵੀਰ ਵੀ ਵਾਇਰਲ ਹੋ ਗਈ ਹੈ।