ਨਵੀਂ ਪੀੜ੍ਹੀ ਨੂੰ ਬਰਾਕ ਓਬਾਮਾ ਦਾ ਸੰਦੇਸ਼, ਕਿਹਾ-''ਮੇਰੇ ਵਰਗੇ ਬਣੋ''

Monday, Mar 26, 2018 - 12:31 PM (IST)

ਟੋਕੀਓ(ਬਿਊਰੋ)— ਜਾਪਾਨ ਵਿਚ ਐਤਵਾਰ ਨੂੰ ਆਯੋਜਿਤ ਇਕ ਕਾਨਫਰੰਸ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਦੇ ਬਾਅਦ ਦੇ ਆਪਣੇ ਭਵਿੱਖ ਦੀ ਯੋਜਨਾ ਬਾਰੇ ਵਿਚ ਚਰਚਾ ਕੀਤੀ ਅਤੇ ਆਪਣੀ ਤਰ੍ਹਾਂ ਦੇ ਨੌਜਵਾਨ ਨੇਤਾਵਾਂ ਦੇ ਨਿਰਮਾਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, 'ਅਗਲੀ ਪੀੜ੍ਹੀ ਦੇ ਵਿਕਾਸ ਲਈ ਕੋਸ਼ਿਸ਼ ਦੇ ਕਰਮ ਵਿਚ ਉਹ ਲੱਖਾਂ ਨੌਜਵਾਨਾਂ ਆਪਣੇ ਵਰਗੇ ਬਣਾਉਣਾ ਚਾਹੁੰਦੇ ਹਨ, ਜੋ ਮਨੁੱਖੀ ਵਿਕਾਸ ਦੀ ਦੌੜ ਵਿਚ ਮਸ਼ਾਲ ਫੜਨ ਦਾ ਕੰਮ ਕਰਨ।'
ਉਨ੍ਹਾਂ ਨੇ ਆਪਣੇ ਓਬਾਮਾ ਫਾਊਂਡੇਸ਼ਨ ਦਾ ਉਲੇਖ ਕਰਦੇ ਹੋਏ ਕਿਹਾ, ਜਾਰੀ ਪ੍ਰੋਜੈਕਟ ਦੇ ਬਾਰੇ ਵਿਚ ਇਕ-ਦੂਜੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਇਹ ਮੰਚ ਨੌਜਵਾਨ ਅਤੇ ਆਉਣ ਵਾਲੇ ਨੇਤਾ ਦਾ ਨਿਰਮਾਣ ਕਰ ਸਕਦਾ ਹੈ। ਉਨ੍ਹਾਂ ਕਿਹਾ, 'ਜੇਕਰ ਮੈਂ ਇਹ ਪ੍ਰਭਾਵੀ ਤਰੀਕੇ ਨਾਲ ਕਰ ਸਕਿਆ ਤਾਂ ਤੁਸੀਂ ਜਾਣਦੇ ਹੋ ਕਿ ਮੈਂ ਲੱਖਾਂ ਨੌਜਵਾਨ 'ਬਰਾਕ ਓਬਾਮਾ ਜਾਂ ਮਿਸ਼ੇਲ ਓਬਾਮਾ' ਭਾਵ ਆਪਣੇ ਵਰਗੇ ਬਣਾਵਾਂਗਾ।' ਸਾਬਕਾ ਅਮਰੀਕੀ ਰਾਸ਼ਟਰਪਤੀ ਨੇ 'ਮਾਰਚ ਫਾਰ ਆਵਰ ਲਾਈਵਸ' ਰੈਲੀ ਵਿਚ ਸ਼ਾਮਲ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦੇਸ਼ ਵਿਚ ਬੰਦੂਕ ਹਿੰਸਾ ਨੂੰ ਖਤਮ ਕਰਨ ਲਈ ਬਦਲਾਅ ਜ਼ਰੂਰੀ ਹੈ।
ਓਬਾਮਾ ਨੇ ਕਿਹਾ, 'ਮੁੱਠੀਭਰ 15-16 ਸਾਲ ਦੇ ਬੱਚਿਆਂ ਦੀਆਂ ਕੋਸ਼ਿਸ਼ਾਂ ਅਤੇ ਸਾਹਸ ਕਾਰਨ ਇਹ ਹੋਇਆ, ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ, ਜਿਸ ਵਿਚ ਬੱਚੇ ਹਮੇਸ਼ਾ ਅਸਫਲ ਰਹੇ ਹਨ ਅਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਜਦੋਂ ਨੌਜਵਾਨ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ ਤਾਂ ਇਹ ਕ੍ਰਿਏਟੀਵਿਟੀ ਦਾ ਪ੍ਰਦਰਸ਼ਨ ਕਰਨਗੇ। ਗਨ ਕੰਟਰੋਲ ਦੇ ਸਮਰਥਲ ਵਿਚ 24 ਮਾਰਚ ਨੂੰ 'ਮਾਰਚ ਫਾਰ ਆਵਰ ਲਾਈਵਸ' ਰੈਲੀ ਲਈ ਹਜ਼ਾਰਾਂ ਮੁੰਡੇ-ਕੁੜੀਆਂ ਅਤੇ ਲੋਕ ਪੈਨਸਿਲਵੇਨੀਆ ਐਵੀਨਿਊ ਵਿਚ ਇਕੱਠੇ ਹੋਏ ਸਨ। ਪਿਛਲੇ ਮਹੀਨੇ ਫਲੋਰੀਡਾ ਦੇ ਪਾਰਕਲੈਂਡ ਸਥਿਤ ਹਾਈ ਸਕੂਲ ਮਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਹੋਈ ਫਾਇਰਿੰਗ ਨੂੰ ਲੈ ਕੇ ਇਹ ਰੈਲੀ ਕੱਢੀ ਗਈ। ਕਈ ਹਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਇਸ ਵਿਚ ਹਿੱਸਾ ਲਿਆ। ਟਵਿਟਰ 'ਤੇ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ 24 ਮਾਰਚ ਨੂੰ ਬੰਦੂਕ ਹਿੰਸਾ ਵਿਰੁੱਧ ਕੱਢੀ ਗਈ ਰੈਲੀ ਦੇ ਸਮਰਥਨ ਵਿਚ ਵੀ ਲਿਖਿਆ। ਤੁਹਾਨੂੰ ਦੱਸ ਦਈਏ ਕਿ ਓਬਾਮਾ ਨੇ ਇਕ ਹਫਤੇ ਲਈ 4 ਦੇਸ਼ਾਂ ਦਾ ਦੌਰਾ ਕੀਤਾ। ਇਸ ਕਰਮ ਵਿਚ ਉਹ ਸਿੰਗਾਪੁਰ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਜਾਪਾਨ ਗਏ।


Related News