ਹੁਣ ਕਿਸੇ ਵੀ ਸਮੇਂ ਮਾਲਿਆ ਦੇ ਲੰਡਨ ਵਾਲੇ ਆਲੀਸ਼ਾਨ ਘਰ ''ਤੇ ਕਬਜ਼ਾ ਲੈ ਸਕਦਾ ਹੈ ਬੈਂਕ

01/20/2022 12:19:41 AM

ਲੰਡਨ- ਕਰਜ਼ੇ ਦੇ ਜ਼ਿਆਦਾ ਬੋਝ ਹੇਠ ਦੱਬੇ ਕਾਰੋਬਾਰੀ ਵਿਜੇ ਮਾਲਿਆ ਦੇ ਲੰਡਨ ਸਥਿਤ ਆਲੀਸ਼ਾਨ ਘਰ 'ਤੇ ਬੈਂਕ ਹੁਣ ਕਿਸੇ ਵੀ ਸਮੇਂ ਉਸ ਨੂੰ ਬੇਦਖਲ ਕਰ ਕਬਜ਼ਾ ਲੈ ਸਕਦਾ ਹੈ। ਭਾਰਤ ਵਿਚ ਕਰੋੜਾਂ ਰੁਪਏ ਦੀ ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ ਭਗੋੜਾ ਐਲਾਨ ਕੀਤੇ ਗਏ ਮਾਲਿਆ ਕਰੀਬ ਪੰਜ ਸਾਲ ਤੋਂ ਬ੍ਰਿਟੇਨ 'ਚ ਰਹਿ ਰਹੇ ਹਨ। ਮਾਲਿਆ (65) ਨੂੰ ਇਸ ਆਲੀਸ਼ਾਨ ਘਰ ਤੋਂ ਬੇਦਖਲ ਕਰਨ ਦੇ ਹੁਕਮ 'ਤੇ ਰੋਕ ਲਗਾਉਣ ਦੀ ਅਰਜ਼ੀ ਬ੍ਰਿਟਿਸ਼ ਅਦਾਲਤ ਨੇ ਮੰਗਲਵਾਰ ਨੂੰ ਖਾਰਿਜ਼ ਕਰ ਦਿੱਤੀ ਸੀ। ਸਵਿਸ ਬੈਂਕ ਯੂ. ਬੀ. ਐੱਸ. ਦੇ ਨਾਲ ਲੰਬੇ ਸਮੇਂ ਤੋਂ ਜ਼ਾਰੀ ਕਾਨੂੰਨੀ ਵਿਵਾਦ ਵਿਚ ਮਾਲਿਆ ਦੇ ਇਸ ਘਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। 

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਮਾਲਿਆ ਨੇ ਹੁਕਮਾਂ ਦੀ ਪਾਲਣਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ ਪਰ ਲੰਡਨ ਹਾਈ ਕੋਰਟ ਦੇ ਚਾਂਸਰੀ ਡਿਵੀਜ਼ਨ ਦੇ ਜੱਜ ਮੈਥਿਊ ਮਾਰਸ਼ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮਾਲਿਆ ਪਰਿਵਾਰ ਨੂੰ ਬਕਾਇਆ ਰਾਸ਼ੀ ਦੇ ਭੁਗਤਾਨ ਦੇ ਲਈ ਅਧਿਕਾਰਕ ਸਮੇਂ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸਦਾ ਮਤਲਬ ਹੈ ਕਿ ਮਾਲਿਆ ਨੂੰ ਇਸ ਜਾਇਦਾਦ ਨੂੰ ਇਸ ਸੰਪਤੀ ਤੋਂ ਬੇਦਖਲ ਕੀਤਾ ਜਾ ਸਕਦਾ ਹੈ।

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

ਮਾਲਿਆ ਦੀ ਰਿਹਾਇਸ਼ '18/19 ਕਾਰਨਵਾਲ ਟੇਰੇਸ' ਮੱਧ ਲੰਡਨ ਦੇ ਬੇਹੱਦ ਪਾਸ਼ ਇਲਾਕੇ ਰੀਜੇਂਟ ਪਾਰਕ ਵਿਚ ਹੈ ਜੋਕਿ ਮੋਮ ਦੀ ਮੂਰਤੀਆਂ ਦੇ ਲਈ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਆਮ ਦੇ ਨੇੜੇ ਹੈ। ਇਸ ਜਾਇਦਾਦ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਅਦਾਲਤ ਨੇ ਇਸਦਾ ਹਵਾਲਾ ਦਿੰਦੇ ਹੋਏ ਇਸ ਬੇਸ਼ਕੀਮਤੀ ਸੰਮਪਤੀ ਦੀ ਕੀਮਤ ਕਈ ਲੱਖ ਪੌਂਡ ਕਰਾਰ ਦਿੱਤਾ। ਮਾਲਿਆ ਨੂੰ ਸਵਿਸ ਬੈਂਕ ਨੂੰ ਕਰੀਬ 24 ਲੱਖ ਪਾਊਂਡ ਦਾ ਕਰਜ਼ਾ ਵਾਪਸ ਕਰਨਾ ਹੈ। ਮਾਲਿਆ ਦੇ ਲੰਡਨ ਸਥਿਤ ਇਸ ਘਰ ਵਿਚ ਉਸਦੀ 95 ਸਾਲ ਦੀ ਮਾਂ ਰਹਿੰਦੀ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 

Gurdeep Singh

This news is Content Editor Gurdeep Singh