ਬ੍ਰਸੈਲਸ ''ਚ ਬੰਗਲਾਦੇਸ਼ੀਆਂ ਨੇ 1971 ''ਚ ਹੋਏ ਕਤਲੇਆਮ ਨੂੰ ਲੈ ਕੇ ਪਾਕਿ ਖਿਲਾਫ ਕੀਤੇ ਰੋਸ-ਵਿਖਾਵੇ

03/29/2021 1:39:31 AM

ਬ੍ਰਸੈਲਸ - ਬ੍ਰਸੈਲਸ ਵਿਚ ਯੂਰਪੀ ਸੰਘ ਸਾਹਮਣੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਬੰਗਲਾਦੇਸ਼ ਦੀਆਂ ਕਈ ਸੰਸਥਾਵਾਂ ਨੇ ਪਾਕਿਸਤਾਨ ਖਿਲਾਫ ਰੋਸ-ਵਿਖਾਵੇ ਕੀਤੇ। ਵਿਖਾਵਾਕਾਰੀ ਪਾਕਿਸਤਾਨ ਵੱਲੋਂ 1971 ਵਿਚ ਬੰਗਲਾਦੇਸ਼ ਵਿਚ ਕੀਤੇ ਗਏ ਕਤਲੇਆਮ ਨੂੰ ਯੂਰਪ ਅਤੇ ਅਫਰੀਕਾ ਵਿਚ ਹੋਏ ਕਤਲੇਆਮ ਵਾਗੂੰ ਹੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦੇਣ ਦੀ ਮੰਗ ਕਰ ਰਹੇ ਸਨ।

ਇਸ ਦੇ ਨਾਲ ਹੀ ਵਿਖਾਵਾਕਾਰੀਆਂ ਨੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ। ਬ੍ਰਸੈਲਸ ਵਿਚ ਮਨੁੱਖੀ ਅਧਿਕਾਰ ਵਰਕਰ ਮੈਨੇਲ ਮਿਸਾਲਾਮੀ ਨੇ ਕਿਹਾ ਕਿ ਨਾਗਰਿਕ ਸਮਾਜ ਅਤੇ ਮਨੁੱਖੀ ਅਧਿਕਾਰ ਸੰਗਠਨ ਪਾਕਿਸਤਾਨ ਵੱਲੋਂ ਕਤਲੇਆਮ ਦੀ 50ਵੀਂ ਵਰ੍ਹੇਗੰਢ 'ਤੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਅਤੇ ਯੂਰਪੀਨ ਸੰਘ ਅਤੇ ਸੰਯੁਕਤ ਰਾਸ਼ਟਰ ਦੀ ਮਾਨਤਾ ਲਈ ਵਿਰੋਧ ਵਿਚ ਆਏ ਸਨ।

Khushdeep Jassi

This news is Content Editor Khushdeep Jassi