ਅੱਤਵਾਦ ਤੋਂ ਪ੍ਰੇਰਿਤ ਔਰਤ ਨੇ ਆਸਟ੍ਰੇਲੀਆ ''ਚ ਦਿੱਤਾ ਵਾਰਦਾਤ ਨੂੰ ਅੰਜ਼ਾਮ

02/10/2018 10:57:05 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਆਈ ਇਕ ਬੰਗਲਾਦੇਸ਼ੀ ਔਰਤ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। 24 ਸਾਲਾ ਔਰਤ ਦਾ ਨਾਂ ਮਮੈਨਾ ਸ਼ੋਮਾ ਹੈ, ਜੋ ਕਿ ਹਾਲ ਹੀ 'ਚ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਈ ਸੀ। ਉਸ ਨੇ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ) ਤੋਂ ਪ੍ਰੇਰਿਤ ਹੋ ਕੇ ਇਕ 56 ਸਾਲਾ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਇਹ ਘਟਨਾ ਉੱਤਰੀ-ਪੂਰਬੀ ਮੈਲਬੌਰਨ ਦੇ ਮਿਲ ਪਾਰਕ ਸਥਿਤ ਘਰ 'ਚ ਕੱਲ ਭਾਵ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੀ। 
ਪੁਲਸ ਨੇ ਦੱਸਿਆ ਕਿ ਸ਼ੋਮਾ 1 ਫਰਵਰੀ ਨੂੰ ਸਟੂਡੈਂਟ ਵੀਜ਼ੇ 'ਤੇ ਇੱਥੇ ਆਈ ਸੀ ਅਤੇ ਉਹ ਵਿਅਕਤੀ ਦੇ ਘਰ ਕਿਰਾਏ 'ਤੇ ਰਹਿ ਰਹੀ ਸੀ। ਔਰਤ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ, ਜਦੋਂ ਵਿਅਕਤੀ ਸੌਂ ਰਿਹਾ ਸੀ। ਸ਼ੋਮਾ ਨੇ ਉਸ ਦੀ ਗਰਦਨ 'ਤੇ ਚਾਕੂ ਨਾਲ ਵਾਰ ਕੀਤੇ। ਗੰਭੀਰ ਜ਼ਖਮੀ ਵਿਅਕਤੀ ਨੂੰ ਰਾਇਲ ਮੈਲਬੌਰਨ ਹਸਪਤਾਲ ਕਰਵਾਇਆ ਗਿਆ ਅਤੇ ਅੱਜ ਉਸ ਦੀ ਸਰਜਰੀ ਕੀਤੀ ਜਾਵੇਗੀ। 
ਪੁਲਸ ਨੇ ਦੋਸ਼ੀ ਔਰਤ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ। ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ ਅੱਜ ਉਸ ਨੂੰ ਪੇਸ਼ ਕੀਤਾ ਗਿਆ ਅਤੇ ਜਿੱਥੇ ਮਾਮਲੇ ਦੀ ਸੁਣਵਾਈ ਹੋਵੇਗੀ। ਕੋਰਟ ਨੇ ਉਸ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਕਿਹਾ ਕਿ ਸ਼ੋਮਾ ਨੇ ਮੈਲਬੌਰਨ ਦੀ ਲਾਅ ਟਰੋਬ ਯੂਨੀਵਰਸਿਟੀ ਵਿਖੇ ਦਾਖਲਾ ਲਿਆ ਸੀ। ਪੁਲਸ ਵਲੋਂ ਅਜੇ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।