ਅਮਰੀਕਾ ''ਚ ਰਹਿੰਦੇ ਬੰਗਲਾਦੇਸ਼ੀ ਨੇ ਰਚੀ ਸੀ ਹਮਲੇ ਦੀ ਸਾਜਿਸ਼, ਦੋਸ਼ ਤੈਅ

06/08/2019 12:14:40 PM

ਵਾਸ਼ਿੰਗਟਨ— ਅਮਰੀਕਾ ਦੇ ਟਾਈਮ ਸਕੁਆਇਰ 'ਤੇ ਗ੍ਰੇਨੇਡ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ੀ ਇਕ ਬੰਗਲਾਦੇਸ਼ੀ ਖਿਲਾਫ ਸ਼ੁੱਕਰਵਾਰ ਨੂੰ ਦੋਸ਼ ਤੈਅ ਕੀਤੇ ਗਏ। ਉਸ ਨੇ ਅੱਤਵਾਦੀ ਸਮੂਹ ਇਸਲਾਮਕ ਸਟੇਟ ਅਤੇ ਓਸਾਮਾ ਬਿਨ ਲਾਦੇਨ ਦੀ ਕਥਿਤ ਰੂਪ ਨਾਲ ਸਿਫਤ ਕੀਤੀ ਸੀ। ਉਸ ਨੇ ਆਪਣੀ ਘੱਟ ਨਜ਼ਰ ਦਾ ਆਪ੍ਰੇਸ਼ਨ ਕਰਵਾਇਆ ਸੀ ਤਾਂ ਕਿ ਹਮਲਾ ਕਰਨ ਸਮੇਂ ਉਸ ਨੂੰ ਐਨਕ ਨਾ ਪਾਉਣੀ ਪਵੇ ਅਤੇ ਕਿਤੇ ਹਮਲੇ ਦੌਰਾਨ ਉਸ ਦੀ ਐਨਕ ਨਾ ਡਿੱਗ ਜਾਵੇ ਅਤੇ ਉਸ ਨੂੰ ਅੱਤਵਾਦੀ ਹਮਲੇ ਸਮੇਂ ਸ਼ਰਮਿੰਦਗੀ ਨਾ ਝੱਲਣੀ ਪਵੇ। ਨਿਆਂ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ 22 ਸਾਲਾ ਆਸ਼ਿਕੁਲ ਆਲਮ ਨੂੰ ਵੀਰਵਾਰ ਨੂੰ ਹਿਰਾਸਤ 'ਚ ਲਿਆ ਗਿਆ। 
 

ਕਵੀਂਸ ਨਿਵਾਸੀ ਇਸ ਬੰਗਲਾਦੇਸ਼ੀ ਨੇ ਹਮਲੇ ਲਈ ਨਿਊਯਾਰਕ ਸ਼ਹਿਰ ਨੂੰ ਚੁਣਿਆ। ਉਸ ਨੇ ਦੱਸਿਆ ਕਿ ਉਹ ਹਮਲਾ ਕਰਨ ਲਈ ਆਤਮਘਾਤੀ ਜੈਕਟ ਜਾਂ ਏ. ਆਰ.-15 ਰਾਇਫਲਾਂ ਦੀ ਵਰਤੋਂ ਕਰਨਾ ਚਾਹੁੰਦਾ ਸੀ। ਉਸ ਨੇ ਅਤੇ ਅੰਡਰਕਵਰ ਏਜੰਟ ਦੋਹਾਂ ਨੇ ਕਈ ਥਾਵਾਂ 'ਤੇ ਗੱਡੀਆਂ ਰੋਕੀਆਂ ਸਨ। ਆਲਮ ਦਾ ਕਹਿਣਾ ਸੀ ਕਿ ਇਕ ਸਫਲ ਹਮਲਾ ਉਸ ਨੂੰ ਵੱਡੀ ਹਸਤੀ ਬਣਾ ਦੇਵੇਗਾ। ਦੋਸ਼ ਪੱਤਰ ਮੁਤਾਬਕ ਆਲਮ ਨੇ ਇਕ ਵੱਡੇ ਰਾਕਟ ਲਾਂਚਰ ਦੀ ਮਦਦ ਨਾਲ ਨਿਊਯਾਰਕ ਦੇ ਮੈਨਹਾਟਨ ਸਥਿਤ ਨਵੇਂ ਵਰਲਡ ਟ੍ਰੇਡ ਸੈਂਟਰ ਨੂੰ ਨਸ਼ਟ ਕਰਨ ਦੀ ਵੀ ਇੱਛਾ ਪ੍ਰਗਟਾਈ ਸੀ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਉਸ ਨੇ ਓਸਾਮਾ ਬਿਨ ਲਾਦੇਨ ਦੀ ਸਿਫਤ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਸ ਦਾ ਮਿਸ਼ਨ ਸਫਲ ਰਿਹਾ। ਹਜ਼ਾਰਾਂ ਅਮਰੀਕੀ ਫੌਜੀ ਮਾਰੇ ਗਏ ਅਤੇ ਯੁੱਧ 'ਚ ਅਮਰੀਕਾ ਦੇ ਅਰਬਾਂ ਡਾਲਰ ਖਰਚ ਹੋਏ।


Related News