ਬੰਗਲਾਦੇਸ਼ੀ ਕੈਂਪਾਂ ''ਚ ਰੋਹਿੰਗਿਆ ਬੱਚਿਆਂ ਦੀ ਹਾਲਤ ਤਰਸਯੋਗ (ਤਸਵੀਰਾਂ)

10/20/2017 5:24:18 PM

ਜੇਨੇਵਾ(ਬਿਊਰੋ)— ਬੰਗਲਾਦੇਸ਼ ਦੇ ਕੈਂਪਾਂ ਵਿਚ ਲੱਗਭਗ 3 ਲੱਖ 40 ਹਜ਼ਾਰ ਰੋਹਿੰਗਿਆ ਬੱਚੇ ਤਰਸਯੋਗ ਹਾਲਤ ਵਿਚ ਰਹਿ ਰਹੇ ਹਨ ਜਿੱਥੇ ਭੋਜਨ, ਪੀਣ ਦੇ ਸਾਫ਼ ਪਾਣੀ ਅਤੇ ਮੈਡੀਕਲ ਸਹੂਲਤਾਂ ਦੀ ਭਾਰੀ ਕਮੀ ਹੈ। ਇਹ ਗੱਲ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ ) ਦੀ ਇਕ ਰਿਪੋਰਟ ਵਿਚ ਕਹੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿੰਸਾ ਜਾਂ ਭੁੱਖਮਰੀ ਦੇ ਸ਼ਿਕਾਰ ਅਤੇ ਅਕਸਰ ਅੱਤਿਆਚਾਰਾਂ ਕਾਰਨ ਸਹਿਮੇ ਹੋਏ ਲੱਗਭਗ 12 ਹਜ਼ਾਰ ਰੋਹਿੰਗਿਆ ਬੱਚੇ ਮਿਆਂਮਾਰ ਤੋਂ ਪਲਾਇਨ ਕਰ ਕੇ ਹਰ ਹਫਤੇ ਇਨ੍ਹਾਂ ਨਾਲ ਆ ਜੁੜਦੇ ਹਨ। ਸੰਰਾ ਅਨੁਸਾਰ ਫੌਜ ਵੱਲੋਂ ਰੋਹਿੰਗਿਆ ਮੁਸਲਾਮਾਨਾਂ ਖਿਲਾਫ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਪਿਛਲੀ 25 ਅਗਸਤ ਤੋਂ ਲੱਗਭਗ 6 ਲੱਖ ਰੋਹਿੰਗਿਆ ਮਿਆਂਮਾਰ ਤੋਂ ਪਲਾਇਨ ਕਰ ਚੁੱਕੇ ਹਨ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਸਾਇਮਨ ਇਗਰਾਮ ਅਤੇ ਯੂਨੀਸੇਫ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ਇਹ ਕੋਈ ਥੋੜੇ ਚਿਰ ਦੀ ਸਮੱਸਿਆ ਨਹੀਂ ਹੈ। ਇਸ ਨੂੰ ਛੇਤੀ ਨਹੀਂ ਸੁਲਝਾਇਆ ਜਾ ਸਕਦਾ। ਇਸ ਲਈ ਇਹ ਮਹੱਤਵਪੂਰਣ ਹੈ ਕਿ ਸਰਹੱਦਾਂ ਖੁੱਲ੍ਹੀਆਂ ਰਹਿਣ ਅਤੇ ਬੰਗਲਾਦੇਸ਼ ਵਿਚ ਜੰਮੇਂ ਬੱਚਿਆਂ ਦੀ ਹੀ ਤਰ੍ਹਾਂ ਉਨ੍ਹਾਂ ਨੂੰ ਵੀ ਸੁਰੱਖਿਆ ਉਪਲੱਬਧ ਕਰਾਈ ਜਾਵੇ।