ਭਾਰਤ ਦੀ ਹਾਰ ਤੋਂ ਦੁਖੀ ਬੰਗਲਾਦੇਸ਼ੀ ਪ੍ਰਸ਼ੰਸਕ ਨੇ ਕੀਤੀ ਆਤਮ-ਹੱਤਿਆ

06/20/2017 2:16:28 AM

ਢਾਕਾ— ਭਾਰਤੀ ਕ੍ਰਿਕਟ ਟੀਮ ਦੇ 25 ਸਾਲ ਦੇ ਬੰਗਲਾਦੇਸ਼ੀ ਪ੍ਰਸ਼ੰਸਕ ਨੇ ਚੈਂਪੀਅਨਸ ਟਰਾਫੀ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਟੀਮ ਦੀ ਹਾਰ ਤੋਂ ਬਾਅਦ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ।
'ਢਾਕਾ ਟ੍ਰਿਬਿਊਨ' ਨੇ ਪੁਲਸ ਅਧਿਕਾਰੀ ਨਸੀਰੁਲ ਇਸਲਾਮ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਕ੍ਰਿਕਟ ਪ੍ਰਸ਼ੰਸਕ ਵਿਧੁਤ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ। ਵਿਧੁਤ ਜਮਾਲਪੁਰ ਦਾ ਰਹਿਣ ਵਾਲਾ ਸੀ।