ਕੈਦੀਆਂ ''ਤੇ ਮਿਹਰਬਾਨ ਹੋਈ ਬੰਗਲਾਦੇਸ਼ ਦੀ ਸਰਕਾਰ, ਦੇਵੇਗੀ ਇਹ ਸਹੂਲਤਾਂ

06/17/2019 1:22:45 PM

ਢਾਕਾ— ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਇੱਥੇ ਆਪਣੀਆਂ ਜੇਲਾਂ ਦੇ 200 ਸਾਲ ਪੁਰਾਣੇ ਖਾਣ-ਪੀਣ ਦੇ ਮੈਨਿਊ 'ਚ ਬਦਲਾਅ ਕੀਤਾ ਹੈ। ਇਕ ਅਧਿਕਾਰੀ ਨੇ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਦੀ ਜੇਲ ਅਤੇ ਸਜ਼ਾ ਪ੍ਰਣਾਲੀ 'ਚ ਸੁਧਾਰ ਦੇ ਤਹਿਤ ਜੇਲਾਂ 'ਚ ਖਾਣ-ਪੀਣ ਦੀ ਸੂਚੀ 'ਚ ਸੁਧਾਰ ਕੀਤਾ ਗਿਆ ਹੈ। ਜੇਲ ਡਾਇਰੈਕਟੋਰੇਟ ਦੇ ਉਪ ਮੁਖੀ ਬਜਲੁਰ ਰਾਸ਼ਿਦ ਨੇ ਦੱਸਿਆ ਕਿ ਐਤਵਾਰ ਤੋਂ ਦੇਸ਼ ਦੇ 81,000 ਤੋਂ ਵਧੇਰੇ ਕੈਦੀਆਂ ਨੂੰ ਬ੍ਰੈੱਡ ਅਤੇ ਗੁੜ ਦੇਣ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸਿਲਸਿਲਾ ਹੁਣ ਤਕ ਚੱਲਦਾ ਆ ਰਿਹਾ ਸੀ। ਰਾਸ਼ਿਦ ਨੇ ਦੱਸਿਆ ਕਿ ਨਵੇਂ ਮੈਨਿਊ ਮੁਤਾਬਕ ਕੈਦੀਆਂ ਨੂੰ ਹੁਣ ਬ੍ਰੈੱਡ, ਸਬਜ਼ੀਆਂ, ਮਿਠਾਈਆਂ, ਖਿਚੜੀ ਆਦਿ ਦਿੱਤੀ ਜਾ ਰਹੀ ਹੈ। 

ਬੰਗਲਾਦੇਸ਼ ਦੀਆਂ 60 ਜੇਲਾਂ 'ਚ 35,000 ਕੈਦੀਆਂ ਨੂੰ ਰੱਖਣ ਲਈ ਥਾਂ ਹੈ ਪਰ ਉਹ ਇਸ ਤੋਂ ਵਧੇਰੇ ਕੈਦੀਆਂ ਨੂੰ ਰੱਖਦੇ ਹਨ ਅਤੇ ਮਨੁੱਖੀ ਅਧਿਕਾਰ ਸੰਗਠਨ ਅਕਸਰ ਇਸ ਦੀ ਆਲੋਚਨਾ ਕਰਦੇ ਹਨ। ਕੈਦੀ ਜੇਲ 'ਚ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਮਾਤਰਾ ਨੂੰ ਲੈ ਕੇ ਆਏ ਦਿਨ ਸ਼ਿਕਾਇਤ ਕਰਦੇ ਹਨ। ਰਾਸ਼ਿਦ ਨੇ ਦੱਸਿਆ ਕਿ ਕੈਦੀਆਂ ਨੂੰ  ਅੱਗੇ ਵਧਣ ਲਈ ਪ੍ਰੇਰਿਤ ਕਰਨ ਅਤੇ ਮੁੜ ਵਸੇਂਵੇ ਦੇ ਉਦੇਸ਼ ਨਾਲ ਜੇਲ 'ਚ ਸੁਧਾਰ ਕੀਤੇ ਜਾ ਰਹੇ ਹਨ ਅਤੇ ਖਾਣੇ ਦੇ ਮੈਨਿਊ 'ਚ ਬਦਲਾਅ ਇਸੇ ਸੁਧਾਰ ਦਾ ਹਿੱਸਾ ਹੈ। ਕੈਦੀਆਂ ਨੇ ਇਸ ਦਾ ਸਵਾਗਤ ਕੀਤਾ ਹੈ। ਸਰਕਾਰ ਨੇ ਕੈਦੀਆਂ ਲਈ ਘੱਟ ਦਰ 'ਚ ਫੋਨ ਕਾਲ ਦੀ ਵਿਵਸਥਾ ਵੀ ਕੀਤੀ ਹੈ। ਰਾਸ਼ਿਦ ਮੁਤਾਬਕ,''ਹੁਣ ਕੈਦੀ ਜਦ ਚਾਹੁਣ, ਆਪਣੇ ਪਰਿਵਾਰ ਵਾਲਿਆਂ ਨਾਲ ਸਕਰੀਨ ਵਾਲੇ ਫੋਨ ਰਾਹੀਂ ਪ੍ਰਬੰਧ ਵੀ ਕੀਤਾ ਹੈ। ਰਾਸ਼ਿਦ ਮੁਤਾਬਕ,''ਹੁਣ ਕੈਦੀ ਜਦ ਚਾਹੇ, ਆਪਣੇ ਪਰਿਵਾਰ ਵਾਲਿਆਂ ਨਾਲ ਸਕਰੀਨ ਵਾਲੇ ਫੋਨ ਦੇ ਜ਼ਰੀਏ ਗੱਲ ਕਰ ਸਕਦੇ ਹਨ।''


Related News