ਬੰਗਲਾਦੇਸ਼ ਨੇ ਇਸ ਕਾਰਣ ਰੋਕੀ ਟੀਕਾਕਰਣ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ

05/06/2021 1:00:01 AM

ਢਾਕਾ-ਬੰਗਲਾਦੇਸ਼ ਨੇ ਬੁੱਧਵਾਰ ਨੂੰ ਕੋਵਿਡ-19 ਟੀਕਾਕਰਣ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਸਥਾਈ ਤੌਰ 'ਤੇ ਰੋਕ ਦਿੱਤੀ ਹੈ ਕਿ ਕਿਉਂਕਿ ਭਾਰਤ ਤੋਂ ਖੁਰਾਕ ਦੀ ਸਪਲਾਈ ਹੋਣ 'ਚ ਦੇਰੀ ਕਾਰਣ ਦੇਸ਼ 'ਚ ਟੀਕੇ ਦੀ ਕਮੀ ਹੋ ਗਈ ਹੈ। ਇਥੇ ਦੇ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼, ਭਾਰਤ ਦੇ ਸੀਰਮ ਇੰਸਟੀਚਿਊਟ ਵੱਲੋਂ ਉਤਪਾਦਿਤ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਦਾ ਪ੍ਰਮੁੱਖ ਪ੍ਰਾਪਤਕਰਤਾ ਹੈ ਪਰ ਭਾਰਤ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਤੋਂ ਬਾਅਦ ਬੰਗਲਾਦੇਸ਼ 'ਤੇ ਟੀਕੇ ਦੀ ਖੁਰਾਕ ਮਿਲਣ 'ਚ ਯਕੀਨੀ ਤੌਰ ਦੇ ਬੱਦਲ ਮੰਡਰਾਉਣ ਲੱਗੇ ਹਨ।

ਇਹ ਵੀ ਪੜ੍ਹੋ-ਕੈਨੇਡਾ ਨੇ ਫਾਈਜ਼ਰ ਦੇ ਟੀਕੇ ਨੂੰ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਦਿੱਤੀ ਪ੍ਰਵਾਨਗੀ

ਭਾਰਤ ਨੇ ਗੁਆਂਢੀ ਪਹਿਲ ਨੀਤੀ ਤਹਿਤ ਜਨਵਰੀ 'ਚ 32 ਲੱਖ ਖੁਰਾਕਾਂ ਤੋਹਫੇ 'ਚ ਦਿੱਤੀਆਂ ਹਨ ਜਦਕਿ ਢਾਕਾ ਨੇ ਭਾਰਤ 'ਚ ਉਤਪਾਦਿਤ ਟੀਕੇ ਦੀਆਂ ਤਿੰਨ ਕਰੋੜ ਖੁਰਾਕਾਂ ਖਰੀਦੀਆਂ ਹਨ ਜਿਸ ਦੇ ਤਹਿਤ ਫਰਵਰੀ ਤੱਕ ਦੋ ਖੇਪਾਂ 'ਚ 70 ਲੱਖ ਖੁਰਾਕਾਂ ਪਹੁੰਚਾਈਆਂ ਜਾ ਚੁੱਕੀਆਂ ਹਨ, ਤੀਸਰੀ ਖੇਪ ਮਾਰਚ 'ਚ ਪਹੁੰਚਣੀ ਸੀ ਜੋ ਹੁਣ ਤੱਕ ਨਹੀਂ ਪਹੁੰਚੀ ਹੈ। ਬੰਗਲਾਦੇਸ਼ ਦੇ ਸਿਹਤ ਡਾਇਰੈਕਟੋਰੇਟ 'ਚ ਵਧੀਕ ਡਾਇਰੈਕਟਰ ਪ੍ਰੋਫੈਸਰ ਮੀਰਜਾਦੀ ਸਬਰੀਨਾ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਅਸਥਾਤੀ ਤੌਰ 'ਤੇ ਰਜਿਸਟ੍ਰੇਸ਼ਨ ਰੋਕੀ ਹੈ ਕਿਉਂਕਿ ਸਮਝੌਤੇ ਤਹਿਤ ਅਨੁਮਾਨਿਤ ਸਮੇਂ ਤੱਕ ਟੀਕੇ ਦੀ ਖੁਰਾਕ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਦਾ ਜਿਹੜਾ ਭੰਡਾਰ ਬਚਿਆ ਹੈ ਉਸ ਦਾ ਇਸਤੇਮਾਲ ਪਹਿਲੀ ਖੁਰਾਕ ਲੈ ਚੁੱਕੇ ਲੋਕਾਂ ਨੂੰ ਦੂਜੀ ਖੁਰਾਕ ਦੇਣ 'ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar