ਬੰਗਲਾਦੇਸ਼ ''ਚ 4 ਮਹਿਲਾ ਅੱਤਵਾਦੀ ਗ੍ਰਿਫਤਾਰ, ਢਾਕਾ ਕੈਫੇ ਹਮਲੇ ਨਾਲ ਜੁੜੇ ਨੇ ਤਾਰ

07/24/2016 4:52:03 PM

ਢਾਕਾ— ਬੰਗਲਾਦੇਸ਼ ਪੁਲਸ ਨੇ ਐਤਵਾਰ ਨੂੰ ਘਰੇਲੂ ਅੱਤਵਾਦੀ ਸਮੂਹ ਜਮਾਤੁਲ ਮੁਜਾਹੀਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਦੀਆਂ 4 ਸ਼ੱਕੀ ਮਹਿਲਾ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੇ. ਐੱਮ. ਬੀ. ''ਤੇ ਇਕ ਕੈਫੇ ''ਚ ਦੇਸ਼ ਦੇ ਸਭ ਤੋਂ ਖਰਾਬ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਦਾ ਦੋਸ਼ ਹੈ, ਜਿਸ ''ਚ ਵਿਦੇਸ਼ੀ ਨਾਗਰਿਕਾਂ ਸਮੇਤ 22 ਲੋਕ ਮਾਰੇ ਗਏ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਸੰਗਠਨ ਦੇ ਅੱਡੇ ''ਤੇ ਛਾਪਾ ਮਾਰ ਕੇ ਜੇ. ਐੱਮ. ਬੀ. ਦੀਆਂ 4 ਮਹਿਲਾ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰੋਂ ਨੂੰ ਉੱਤਰ-ਪੱਛਮੀ ਸਿਰਾਜਗੰਜ ਜ਼ਿਲੇ ਵਿਚ ਗ੍ਰਿਫਤਾਰ ਕੀਤਾ ਗਿਆ।
ਪੁਲਸ ਨੇ ਛਾਪੇਮਾਰੀ ਦੌਰਾਨ ਟਿਕਾਣੇ ਤੋਂ ਗ੍ਰੇਨੇਡ ਬਣਾਉਣ ਵਾਲੀ ਸਮੱਗਰੀ, 6 ਦੇਸੀ ਬੰਬ ਅਤੇ ਕਈ ਜੇਹਾਦੀ ਪੁਸਤਕਾਂ ਬਰਾਮਦ ਕੀਤੀਆਂ ਹਨ। ਪੁਲਸ ਵਲੋਂ ਇੱਥੋਂ ਦੇ ਹੋਲੀ ਆਰਟੀਸਨ ਬੇਕਰੀ ''ਤੇ ਇਕ ਜੁਲਾਈ ਨੂੰ ਅੱਤਵਾਦੀ ਹਮਲੇ ਦੇ ਸਿਲਸਿਲੇ ਵਿਚ ਇਕ ਮਹਿਲਾ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਸਿੱਧ ਅਪਰਾਧ ਵਿਰੋਧੀ ਰੈਪਿਡ ਐਕਸ਼ਨ ਬਟਾਲੀਅਨ (ਆਰ. ਏ. ਬੀ.) ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ''ਚ ਇਕ ਮਹਿਲਾ ਸਮੇਤ 4 ਸ਼ੱਕੀ ਅੱਤਵਾਦੀ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਜੁਲਾਈ ਨੂੰ ਇਸਲਾਮਵਾਦੀ ਹਮਲੇ ਨਾਲ ਉਸ ਦਾ ਸਿੱਧਾ ਸੰਬੰਧ ਹੈ, ਜਿਸ ਤੋਂ ਬਾਅਦ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ। ਹਮਲੇ ''ਚ 17 ਵਿਦੇਸ਼ੀਆਂ ਸਮੇਤ 22 ਲੋਕ ਮਾਰੇ ਗਏ ਸਨ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਸਰਕਾਰ ਨੇ ਬੰਗਲਾਦੇਸ਼ ਵਿਚ ਉਸ ਦੀ ਹਾਜ਼ਰੀ ਨੂੰ ਨਾਕਾਰ ਦਿੱਤਾ ਸੀ ਅਤੇ ਕਿਹਾ ਸੀ ਘਰੇਲੂ ਸੰਗਠਨ ਜੇ. ਬੀ. ਐੱਮ. ਹਮਲੇ ਲਈ ਜ਼ਿੰਮੇਵਾਰ ਹੈ।

Tanu

This news is News Editor Tanu