ਬੰਗਲਾਦੇਸ਼ ’ਚ ਕੋਰੋਨਾ ਦਾ ਕਹਿਰ, 5 ਅਪ੍ਰੈਲ ਤੋਂ 7 ਦਿਨਾਂ ਲਈ ਤਾਲਾਬੰਦੀ ਲਗਾਉਣ ਦਾ ਐਲਾਨ

04/03/2021 2:12:56 PM

ਢਾਕਾ (ਵਾਰਤਾ) : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੰਗਲਾਦੇਸ਼ ਦੀ ਸਰਕਾਰ ਨੇ 7 ਦਿਨ ਦੀ ਤਾਲਾਬੰਦੀ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ। ਤਾਲਾਬੰਦੀ 5 ਅਪ੍ਰੈਲ ਤੋਂ ਪ੍ਰਭਾਵੀ ਹੋਵੇਗਾ। 

ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਬੰਗਲਾਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 50 ਲੋਕਾਂ ਦੀ ਮੌਤ ਹੋਈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9155 ਹੋ ਗਈ। ਇੱਥੇ ਬੁੱਧਵਾਰ ਨੂੰ ਇਸ ਵਾਇਰਸ ਦੇ ਰਿਕਾਰਡ 5358 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਰਾਜ ਮੰਤਰੀ ਫਰਹਾਦ ਹੁਸੈਨ ਨੇ ਦੱਸਿਆ ਕਿ ਸਾਰੇ ਦਫ਼ਤਰ ਅਤੇ ਅਦਾਲਤਾਂ ਤਾਲਾਬੰਦੀ ਦੌਰਾਨ ਬੰਦ ਰਹਿਣਗੀਆਂ ਪਰ ਉਦਯੋਗਾਂ ਅਤੇ ਮਿੱਲਾਂ ਨੂੰ ਰੋਟੇਸ਼ਨ ਦੇ ਆਧਾਰ ’ਤੇ ਸੰਚਾਲਿਤ ਕਰਨ ਦੀ ਇਜਾਜ਼ਤ ਹੋਵੇਗੀ।
 

cherry

This news is Content Editor cherry