ਬੰਗਲਾਦੇਸ਼ ਨੇ ਪਾਕਿ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ''ਤੇ ਕੀਤੀ ਸਖਤੀ

05/21/2019 12:45:46 PM

ਢਾਕਾ (ਬਿਊਰੋ)— ਪਾਕਿਸਤਾਨ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਅਮਰੀਕਾ ਦੇ ਬਾਅਦ ਹੁਣ ਬੰਗਲਾਦੇਸ਼ ਵੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਜਾਰੀ ਹੋਣ ਵਾਲੇ ਵੀਜ਼ਾ 'ਤੇ ਸਖਤੀ ਕਰੇਗਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਲਾਹਕਾਰ ਇਕਬਾਲ ਸੁਭਾਨ ਚੌਧਰੀ ਨੇ ਭਾਰਤੀ ਮੀਡੀਆ ਨਾਲ ਗੱਲ ਕਰਦਿਆਂ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਨੇ ਸਾਫ ਕਰ ਦਿੱਤਾ ਹੈ ਕਿ ਉਹ ਭਾਰਤ ਵਿਰੁੱਧ ਅੱਤਵਾਦੀ ਸਾਜਿਸ਼ਾਂ ਦੇ ਉਦੇਸ਼ ਨਾਲ ਆਪਣੀ ਜ਼ਮੀਨ ਅਤੇ ਬਾਰਡਰ ਦੀ ਵਰਤੋਂ ਨਹੀਂ ਹੋਣ ਦੇਵੇਗਾ। ਨਾਲ ਹੀ ਅਜਿਹੇ ਤੱਤਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇਗਾ।

ਸੁਭਾਨ ਚੌਧਰੀ ਨੇ ਇਕ ਸਮਚਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਇਕ ਚੰਗਾ ਦੋਸਤ ਹੈ। ਉਸ ਵੱਲੋਂ ਹਮੇਸ਼ਾ ਇਹ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਕਿ ਪਾਕਿਸਤਾਨ ਸਮਰਥਿਤ ਅੱਤਵਾਦੀ ਤੱਤ ਉਸ ਦੀ ਜ਼ਮੀਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵਿਚ ਹਨ। ਬੰਗਲਾਦੇਸ਼ ਅਜਿਹੇ ਤੱਤਾਂ ਵਿਰੁੱਧ ਸਖਤ ਕਾਰਵਾਈ ਕਰੇਗਾ ਅਤੇ ਯਕੀਨੀ ਕਰੇਗਾ ਕਿ ਉਹ ਬੰਗਲਾਦੇਸ਼ ਤੋਂ ਦੂਰ ਰਹਿਣ। 

ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਵਿਚ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਪਹਿਲਾ ਕਦਮ ਚੁੱਕਿਆ ਹੈ। ਹੁਣ ਉਸ ਨੇ ਪਾਕਿਸਤਾਨ ਦੇ ਨਾਗਰਿਕਾਂ ਲਈ ਜਾਰੀ ਹੋਣ ਵਾਲੇ ਵੀਜ਼ਾ 'ਤੇ ਸਖਤੀ ਕਰਨ ਦਾ ਫੈਸਲਾ ਲਿਆ ਹੈ। ਬੰਗਲਾਦੇਸ਼ ਨੇ ਕਿਹਾ ਹੈ ਕਿ ਫਿਲਹਾਲ ਇਹ ਇਕ ਸਾਵਧਾਨੀ ਵਿਚ ਲਿਆ ਗਿਆ ਫੈਸਲਾ ਹੈ ਅਤੇ ਇਸ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਨਹੀਂ ਲਗਾਈ ਜਾਵੇਗੀ।

ਸੋਮਵਾਰ ਤੋਂ ਬੰਦ ਵੀਜ਼ਾ ਸੈਕਸ਼ਨ
ਪਾਕਿਸਤਾਨ ਸਥਿਤ ਸੂਤਰਾਂ ਮੁਤਾਬਕ ਇਸਲਾਮਾਬਾਦ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਵਿਚ ਵੀਜ਼ਾ ਸੈਕਸ਼ਨ ਨੂੰ ਸੋਮਵਾਰ ਤੋਂ ਬੰਦ ਕਰ ਦਿੱਤਾ ਗਿਆ। ਇਹ ਫੈਸਲਾ ਢਾਕਾ ਤੋਂ ਆਏ ਸਖਤ ਆਦੇਸ਼ਾਂ ਦੇ ਬਾਅਦ ਲਿਆ ਗਿਆ, ਜਿਸ ਵਿਚ ਅਧਿਕਾਰੀਆਂ ਨੂੰ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਬਿਨੈਕਾਰਾਂ ਦੀ ਸਖਤ ਜਾਂਚ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕਦਮ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਸਿਲਸਿਲੇ ਵਿਚ ਵੀ ਚੁੱਕਿਆ ਜਾਵੇਗਾ।

Vandana

This news is Content Editor Vandana