ਬੀ.ਜੀ.ਬੀ. ਨੇ ਹਿਰਾਸਤ ''ਚ ਲਏ ਭਾਰਤ ਤੋਂ ਬੰਗਲਾਦੇਸ਼ ਭੱਜੇ 445 ਲੋਕ

01/03/2020 2:46:02 PM

ਢਾਕਾ (ਬਿਊਰੋ): ਬੰਗਲਾਦੇਸ਼ ਬਾਰਡਰ ਗਾਰਡ (ਬੀ.ਜੀ.ਬੀ.) ਦੇ ਜਨਰਲ ਸਕੱਤਰ ਸ਼ਫੀਨੁਲ ਇਸਲਾਮ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਗੈਰ ਅਧਿਕਾਰਤ ਤਰੀਕੇ ਨਾਲ ਦਾਖਲ ਹੋਣ ਵਾਲੇ 445 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਸਾਰੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਜਾਣ ਦੇ ਬਾਅਦ ਬੰਗਲਾਦੇਸ਼ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ। 

ਇਸਲਾਮ ਨੇ ਕਿਹਾ ਕਿ 2019 ਵਿਚ 1,0002 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਜਾਣ ਦੇ ਬਾਅਦ ਬੰਗਲਾਦੇਸ਼ ਵਾਪਸ ਪਰਤ ਰਹੇ ਸਨ। ਸੀਮਾ 'ਤੇ ਹੋਣ ਵਾਲੀਆਂ ਹੱਤਿਆਵਾਂ ਨੂੰ ਲੈ ਕੇ ਬੀ.ਜੀ.ਬੀ. ਪ੍ਰਮੁੱਖ ਨੇ ਕਿਹਾ,''25 ਤੋਂ 30 ਦਸੰਬਰ ਤੱਕ ਨਵੀਂ ਦਿੱਲੀ ਵਿਚ 6 ਦਿਨੀਂ 49ਵੇਂ ਡੀ.ਜੀ. ਪੱਧਰ ਦੀ ਬੀ.ਜੀ.ਬੀ.-ਬੀ.ਐੱਸ.ਐੱਫ. ਦੀ ਬੈਠਕ ਵਿਚ ਸੀਮਾ 'ਤੇ ਹੋਣ ਵਾਲੀਆਂ ਹੱਤਿਆਵਾਂ ਦੇ ਮੁੱਦੇ 'ਤੇ ਚਰਚਾ ਹੋਈ। ਜਿਸ ਵਿਚ ਅਸੀਂ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.)ਵੱਲੋਂ ਬੰਗਲਾਦੇਸ਼ੀ ਨਾਗਰਿਕਾਂ ਦੀ ਹੱਤਿਆ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ।'' 

ਉਹਨਾਂ ਨੇ ਦੱਸਿਆ ਕਿ 2019 ਵਿਚ ਸੀਮਾ 'ਤੇ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਮੌਤ ਹੋਈਆਂ। ਉਹਨਾਂ ਨੇ ਸੀ.ਏ.ਏ. ਅਤੇ ਐੱਨ.ਆਰ.ਸੀ. ਸਬੰਧੀ ਕਾਰਵਾਈ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ।ਇਸਲਾਮ ਨੇ ਕਿਹਾ ਕਿ ਬੀ.ਜੀ.ਬੀ. ਮਿਆਂਮਾਰ ਦੇ ਨਾਲ ਸੀਮਾ ਨੂੰ ਸੁਰੱਖਿਅਤ ਕਰਨ ਲਈ ਆਧੁਨਿਕ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ।

Vandana

This news is Content Editor Vandana