ਖਾਲਿਦਾ ਜ਼ੀਆ ਨੇ ਸਿਹਤ ਦੇ ਆਧਾਰ ''ਤੇ ਮੰਗੀ ਜ਼ਮਾਨਤ

07/28/2019 3:56:25 PM

ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਪਾਰਟੀ ਬੀ.ਐੱਨ.ਪੀ. ਦੀ ਪ੍ਰਮੁੱਖ ਖਾਲਿਦਾ ਜ਼ੀਆ ਨੇ ਐਤਵਾਰ ਨੂੰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਸਿਹਤ ਦੇ ਆਧਾਰ 'ਤੇ ਜ਼ੀਆ ਚੈਰੀਟੇਬਲ ਟਰਸੱਟ ਭ੍ਰਿਸ਼ਟਾਚਾਰ ਮਾਮਲੇ ਵਿਚ ਜ਼ਮਾਨਤ ਦੇਣ ਦੀ ਮੰਗ ਕੀਤੀ। ਇਸ ਮਾਮਲੇ ਵਿਚ ਖਾਲਿਦਾ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ ਜ਼ੀਆ ਨੇ ਪਟੀਸ਼ਨ ਵਿਚ ਕਿਹਾ ਕਿ ਉਹ ਸ਼ੂਗਰ ਅਤੇ ਦੰਦਾਂ ਦੀ ਸਮੱਸਿਆ ਸਮੇਤ ਕਈ ਬੀਮਾਰੀਆਂ ਨਾਲ ਜੂਝ ਰਹੀ ਹੈ। 

3 ਵਾਰ ਪ੍ਰਧਾਨ ਮੰਤਰੀ ਰਹੀ 73 ਸਾਲਾ ਜ਼ੀਆ ਨੇ ਇਹ ਅਪੀਲ ਵੀ ਕੀਤੀ ਕਿ ਉਨ੍ਹਾਂ ਨੇ ਪਹਿਲਾਂ ਹੀ ਮਾਮਲੇ ਵਿਚ ਢਾਈ ਸਾਲ ਦੀ ਸਜ਼ਾ ਕੱਟੀ ਹੈ, ਅਜਿਹੇ ਵਿਚ ਉਹ ਜ਼ਮਾਨਤ ਦੀ ਹੱਕਦਾਰ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹਾਈ ਕੋਰਟ ਦੀ ਨਿਆਂਮੂਰਤੀ ਓਬੈਦੁਲ ਹਸਨ ਅਤੇ ਐੱਸ.ਐੱਮ. ਕੁਦੁਸ ਜ਼ਮਾਨ ਦੀ ਬੈਂਚ ਮੰਗਲਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ। ਢਾਕਾ ਦੀ ਇਕ ਅਦਾਲਤ ਨੇ ਪਿਛਲੇ ਸਾਲ 29 ਅਕਤੂਬਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਜ਼ੀਆ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ। 

ਜ਼ੀਆ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਕੱਟ ਰਹੀ ਹੈ। ਇਸ ਮਾਮਲੇ ਵਿਚ ਉਸ 'ਤੇ ਜ਼ੀਆ ਚੈਰੀਟੇਬਲ ਟਰੱਸਟ ਲਈ ਵਿਦੇਸ਼ੀ ਚੰਦੇ ਦੇ 210 ਲੱਖ ਟਕਾ (ਕਰੀਬ 250,000 ਅਮਰੀਕੀ ਡਾਲਰ) ਦੇ ਗਬਨ ਦਾ ਦੋਸ਼ ਲਗਾਇਆ ਗਿਆ ਹੈ।


Vandana

Content Editor

Related News