ਬੰਗਲਾਦੇਸ਼ : ਪਲਾਸਟਿਕ ਫੈਕਟਰੀ ''ਚ ਲੱਗੀ ਅੱਗ, 13 ਲੋਕਾਂ ਦੀ ਮੌਤ

12/12/2019 4:41:00 PM

ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ ਇਕ ਗੈਰ ਕਾਨੂੰਨੀ ਪਲਾਸਟਿਕ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 21 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਨੇ ਪੁਲਸ ਦੇ ਹਵਾਲੇ ਨੇ ਕਿਹਾ ਕਿ ਢਾਕਾ ਦੇ ਬਾਹਰੀ ਇਲਾਕੇ ਕੇਰੀਗੰਜ ਵਿਚ ਬੁੱਧਵਾਰ ਦੁਪਿਹਰ ਨੂੰ ਪ੍ਰਾਈਮ ਪੇਟੇਂਟ ਪਲਾਸਟਿਕ ਲਿਮੀਟਿਡ ਵਿਚ ਅੱਗ ਲੱਗ ਗਈ। ਰਿਪੋਰਟ ਮੁਤਾਬਕ ਜ਼ਖਮੀਆਂ ਵਿਚੋਂ 13 ਕਾਮਿਆਂ ਦੀ ਮੌਤ ਹੋ ਗਈ ਅਤੇ 21 ਹੋਰ ਦਾ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਏਜੰਸੀ ਦੇ ਡਾਇਰੈਕਟਰ ਜਨਰਲ ਸਜਾਦ ਹਸਟੋਰੀਆ ਨੇ ਕਿਹਾ ਕਿ ਅੱਗ ਬੁਝਾਊ ਸੇਵਾ ਅਤੇ ਸਿਵਲ ਸੁਰੱਖਿਆ ਨੇ ਬੁੱਧਵਾਰ ਸ਼ਾਮ ਕਰੀਬ 5:45 'ਤੇ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਢਾਕਾ ਟ੍ਰਿਬਿਊਨ ਨੇ ਦੱਸਿਆ ਕਿ ਇਸ ਫੈਕਟਰੀ ਵਿਚ ਫਰਵਰੀ ਵਿਚ ਵੀ ਅੱਗ ਲੱਗੀ ਸੀ।  ਭਾਵੇਂਕਿ ਜ਼ਖਮੀ ਕਾਮਿਆਂ ਨੇ ਦੱਸਿਆ ਕਿ ਅੱਗ ਇਕ ਕਮਰੇ ਵਿਚ ਭੜਕੀ ਜਿੱਥੇ ਬਲਣਯੋਗ ਗੈਸ ਦੇ 8 ਸਿਲੰਡਰ ਰੱਖੇ ਗਏ ਸਨ। ਜਾਣਕਾਰੀ ਮੁਤਾਬਕ ਕਾਰਖਾਨੇ ਵਿਚ ਲੱਗਭਗ 300 ਲੋਕਾਂ ਨੇ ਦੋ ਸ਼ਿਫਟਾਂ ਵਿਚ ਕੰਮ ਕੀਤਾ। ਕਰਮੀ ਨੇ ਕਿਹਾ ਕਿ ਅੱਗ ਲੱਗਣ ਸਮੇਂ ਕਈ ਔਰਤਾਂ ਸਮੇਤ ਲੱਗਭਗ 150 ਲੋਕ ਕੰਮ ਕਰ ਰਹੇ ਸਨ।

Vandana

This news is Content Editor Vandana