ਡਰਬੀ ਵਿਖੇ ਬੰਦੀਛੋੜ ਦਿਵਸ ਧੂਮ ਧਾਮ ਨਾਲ ਮਨਾਇਆ

10/30/2019 1:40:19 AM

ਡਰਬੀ - ਬੀਤੇ ਹਫ਼ਤੇ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਬੰਦੀਛੋੜ ਦਿਵਸ ਅਤੇ ਦੀਵਾਲੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆÍ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਦੀਵਾਨ ਸਜਾਏ ਗਏÍ ਦੀਵਾਨ ਦੌਰਾਨ ਭਾਈ ਜਸਬੀਰ ਸਿੰਘ ਅਤੇ ਭਾਈ ਅਮਨਦੀਪ ਸਿੰਘ ਅਤੇ ਹੋਰ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾÍ ਦੁਪਹਿਰ 2 ਵਜੇ ਤੋਂ ਗੁਰਮਤਿ ਸਵਾਲ ਜਵਾਬ ਪ੍ਰੋਗਰਾਮ ਪੇਸ਼ ਕੀਤਾ ਗਿਆÍ

ਸੰਗਤਾਂ ਨੂੰ ਬੰਦੀਛੋੜ ਦਿਵਸ ਸਬੰਧੀ ਸੁਨੇਹਾ ਦਿੰਦਿਆਂ ਗੁਰੂ ਘਰ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਪ੍ਰੋਫੈਸਰ ਦਲਜੀਤ ਸਿੰਘ ਵਿਰਕ, ਭਾਈ ਜੋਗਿੰਦਰ ਸਿੰਘ ਅਤੇ ਬੀਬੀ ਪ੍ਰਮਜੀਤ ਕੌਰ ਨੇ ਦੱਸਿਆ ਕਿ ਸਿੱਖ ਕੌਮ ਲਈ ਦੀਵਾਲੀ ਤੇ ਬੰਦੀਛੋੜ ਦਿਵਸ ਦੀ ਬਹੁਤ ਅਹਿਮੀਅਤ ਹੈ, ਦੀਵਾਲੀ ਕਿਵੇਂ ਮਨਾਉਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸਾਨੂੰ ਉਹ ਕਾਰਜ ਹੀ ਕਰਨੇ ਚਾਹੀਦੇ ਹਨ, ਜੋ ਸਮੁੱਚੇ ਲੋਕਾਂ ਦੀ ਭਲਾਈ ਲਈ ਹੋਣ, ਗੁਰੂਆਂ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਧਰਤੀ ਦੇ ਵਾਤਾਵਰਣ ਨੂੰ ਸਾਫ਼ ਸੁੱਥਰਾ Áਤੇ ਸ਼ੁੱਧ ਰੱਖਣਾ ਸਾਡਾ ਫਰਜ਼ ਬਣਦਾ ਹੈ । ਸ: ਪੁਰੇਵਾਲ ਨੇ ਦੱਸਿਆ ਕਿ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ 52 ਕਲੀਆਂ ਵਾਲੇ ਚੋਲੇ ਦੀ ਇਕ ਕਾਪੀ ਜਲਦੀ ਸਿੱਖ ਅਜਾਇਬਘਰ ਡਰਬੀ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਜਾਏਗੀÍ ਇਸ ਦੌਰਾਨ ਬੀਬੀ ਨਵਜੋਤ ਕੌਰ ਨੇ ਅਕਾਲ ਪ੍ਰਾਇਮਰੀ ਸਕੂਲ ਬਾਰੇ ਦੱਸਿਆ ਕਿ ਅਗਲੇ ਸੈਸ਼ਨ ਵਿੱਚ ਬੱਚਿਆਂ ਦੇ ਦਾਖਲੇ ਲਈ ਉਹਨਾਂ ਦੇ ਮਾਪੇ ਸਕੂਲ ਵਿੱਚ ਆ ਕੇ ਜਾਣਕਾਰੀ ਲੈ ਸਕਦੇ ਹਨÍ ਇਸ ਦੌਰਾਨ ਅਜਾਇਬ ਘਰ ਵੀ ਸਾਰਾ ਦਿਨ ਖੁੱਲ੍ਹਾ ਰਿਹਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਨੇ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਦਰਸ਼ਨ ਕੀਤੇ ।

Khushdeep Jassi

This news is Content Editor Khushdeep Jassi