ਆਸਟ੍ਰੇਲੀਆ ''ਚ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ ਦੀਵਾਲੀ ਅਤੇ ''ਬੰਦੀ ਛੋੜ ਦਿਵਸ''

10/12/2017 4:12:22 PM

ਸਿਡਨੀ (ਬਿਊਰੋ)— ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਹੈ। ਆਸਟ੍ਰੇਲੀਆ 'ਚ ਵੱਡੀ ਗਿਣਤੀ 'ਚ ਸਿੱਖ ਅਤੇ ਹਿੰਦੂ ਭਾਈਚਾਰਾ ਵੱਸਦਾ ਹੈ। ਸਿਡਨੀ 'ਚ ਸਥਿਤ ਗੁਰਦੁਆਰਾ ਟਰਮੁਮਰਾ 'ਚ ਇਸ ਵਾਰ ਦੀ ਦੀਵਾਲੀ ਕੁਝ ਖਾਸ ਹੈ। ਇਸ ਗੁਰਦੁਆਰਾ ਸਾਹਿਬ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ। 
ਦੀਵਾਲੀ ਮੌਕੇ ਗੁਰਦੁਆਰਾ ਸਾਹਿਬ ਨੂੰ ਖਾਸ ਢੰਗ ਨਾਲ ਸਜਾਇਆ ਜਾਵੇਗਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਥੇ ਪੁੱਜਣ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਵਾਲੰਟੀਅਰਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾ ਨਿਭਾਈ ਜਾ ਰਹੀ ਹੈ। ਸੰਗਤਾਂ ਵੀ ਇੱਥੇ ਲੰਗਰ ਵਰਤਾਉਣ ਅਤੇ ਪਕਾਉਣ ਦੀ ਸੇਵਾ ਕਰ ਸਕਦੀਆਂ ਹਨ। ਸੰਗਤਾਂ ਇਸ ਸੇਵਾ ਦਾ ਹਿੱਸਾ ਬਣਨ ਲਈ ਅਤੇ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਵਧ-ਚੜ੍ਹ ਕੇ ਹਿੱਸਾ ਲੈਣ।