ਦੁਨੀਆ ਦੇ ਇਨ੍ਹਾਂ ਦੇਸ਼ਾਂ ਵਿਚ ਬੱਚਿਆਂ ਨੂੰ ਕੁੱਟਣ ''ਤੇ ਹੈ ਪਾਬੰਦੀ

08/23/2017 5:59:58 PM

ਡੈਨਮਾਰਕ— ਸਵੀਡਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਸਾਲ 1979 ਵਿਚ ਬੱਚਿਆਂ ਨੂੰ ਕੁੱਟਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਸੀ। ਇਸ ਮਗਰੋਂ ਅਮਰੀਕਾ, ਕੈਨੇਡਾ, ਬ੍ਰਿਟੇਨ, ਇਜ਼ਰਾਈਲ ਅਤੇ ਅਰਜਨਟੀਨਾ ਜਿਹੇ ਦੇਸ਼ਾਂ ਵਿਚ ਵੀ ਇਸ ਕਾਨੂੰਨ ਨੂੰ ਲਾਗੂ ਕੀਤਾ ਗਿਆ। ਨਾਰਵੇ ਦੇਸ਼ ਵਿਚ ਬੱਚਿਆਂ ਨੂੰ ਕੁੱਟਣ ਵਿਰੁੱਧ ਸਾਲ 2010 ਵਿਚ ਇਕ ਕਾਨੂੰਨ ਬਣਾਇਆ ਗਿਆ, ਜਿਸ ਮੁਤਾਬਕ ਬੱਚਿਆਂ ਨੂੰ ਥੱਪੜ ਮਾਰਨਾ ਵੀ ਕਾਨੂੰਨੀ ਅਪਰਾਧ ਹੈ। ਨਾਰਵੇ ਸਰਕਾਰ ਨੇNorwegian Child Welfare Services ਦਾ ਗਠਨ ਕੀਤਾ, ਜੋ ਬੱਚਿਆਂ ਵਿਰੁੱਧ ਮਾਰ-ਕੁੱਟ ਦੇ ਮਾਮਲੇ ਦੇਖਦੀ ਹੈ।
ਸਾਲ 2000 ਵਿਚ ਇਜ਼ਰਾਈਲ ਦੀ ਸੁਪਰੀਮ ਕੋਰਟ ਨੇ ਬੱਚਿਆਂ ਨੂੰ ਕੁੱਟਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ। ਅਦਾਲਤ ਨੇ ਕਿਹਾ ਕਿ ਬੱਚਿਆਂ ਨਾਲ ਮਾਰ-ਕੁੱਟ ਕਰਨਾ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਅਰਜਨਟੀਨਾ ਵਿਚ ਸਾਲ 2016 ਵਿਚ ਇਕ ਕਾਨੂੰਨ ਲਾਗੂ ਕੀਤਾ ਗਿਆ ਜਿਸ ਤਹਿਤ ਕਿਸੇ ਵੀ ਬੱਚੇ ਦੀ ਮਾਮੂਲੀ ਜਿਹੀ ਵੀ ਕੁੱਟ-ਮਾਰ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਕੁਝ ਦੇਸ਼ ਅਜਿਹੇ ਵੀ ਹਨ ਜੋ ਇਹ ਮੰਨਦੇ ਹਨ ਕਿ ਬੱਚਿਆਂ ਨੂੰ ਸੁਧਾਰਨ ਲਈ ਥੋੜ੍ਹੀ ਬਹੁਤ ਕੁੱਟ-ਮਾਰ ਜ਼ਰੂਰੀ ਹੈ। ਇਸ ਕੁੱਟ-ਮਾਰ ਨੂੰReasonable Punishment ਦਾ ਨਾਂ ਦਿੱਤਾ ਗਿਆ ਹੈ।
ਬ੍ਰਿਟੇਨ ਵਿਚ ਬੱਚਿਆਂ ਲਈ ਫਿਲਹਾਲReasonable Punishmentਦਾ ਨਿਯਮ ਹੈ ਪਰ ਕਿਸੇ ਵੀ ਮਾਤਾ-ਪਿਤਾ ਅਤੇ ਕੇਅਰਟੇਕਰ ਨੂੰ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਆਜ਼ਾਦੀ ਨਹੀਂ ਹੈ। ਕੈਨੇਡਾ ਵਿਚ ਮਾਤਾ-ਪਿਤਾ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਲਈ ਹਲਕੀ-ਫੁਲਕੀ ਸਜ਼ਾ ਦੇ ਸਕਦੇ ਹਨ ਪਰ ਖਤਰਨਾਕ ਤਰੀਕੇ ਨਾਲ ਕੁੱਟਣ ਦੀ ਆਜ਼ਾਦੀ ਨਹੀਂ ਹੈ। ਅਮਰੀਕਾ ਵਿਚ ਘਰੇਲੂ ਹਿੰਸਾ ਅਤੇChild abuse 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਪਰ ਅਮਰੀਕਾ ਦੇ 19 ਰਾਜਾਂ ਦੇ ਸਕੂਲਾਂ ਵਿਚmoderate physical disciplineਦੀ ਇਜਾਜ਼ਤ ਹੈ।
ਬੱਚਿਆਂ ਦੇ ਬਿਹਤਰ ਪਾਲਣ ਪੋਸ਼ਣ ਲਈ ਦੁਨੀਆ ਦੇ ਕਈ ਦੇਸ਼ਾਂ ਵਿਚParents Education Program ਚਲਾਏ ਜਾਂਦੇ ਹਨ। ਨਾਰਵੇ, ਸਵੀਡਨ, ਯੂ. ਐੱਸ. ਅਤੇ ਬ੍ਰਿਟੇਨ ਜਿਹੇ ਦੇਸ਼ਾਂ ਵਿਚParent Effectiveness Training ਦਿੱਤੀ ਜਾਂਦੀ ਹੈ। ਬ੍ਰਿਟੇਨ ਵਿਚ ਕਈcharitable organizationਹਨ, ਜੋ ਸਾਲ 1998 ਤੋਂPositive Parenting coursesਜਿਹੇ ਕਾਰਜਕ੍ਰਮ ਚਲਾ ਰਹੀ ਹੈ।