ਹਿਊਸਟਨ ''ਚ ਇਕੱਠੇ ਹੋਣਗੇ ਬਲੋਚ, ਸਿੰਧੀ ਤੇ ਪਸ਼ਤੋ ਸਮੂਹ, ਮੋਦੀ-ਟਰੰਪ ਤੋਂ ਮੰਗਣਗੇ ਮਦਦ

09/23/2019 2:02:19 AM

ਹਿਊਸਟਨ (ਏਜੰਸੀ)- ਅੱਜ ਹਿਊਸਟਨ ਵਿਚ ਪੀ.ਐਮ. ਮੋਦੀ ਅਤੇ ਟਰੰਪ ਹਾਓਡੀ ਮੋਦੀ ਪ੍ਰੋਗਰਾਮ ਵਿਚ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਸੰਬੋਧਿਤ ਕਰਨਗੇ। ਇਕ ਪਾਸੇ ਜਿੱਥੇ ਹਿਊਸਟਨ ਦੇ ਐਨ.ਆਰ.ਜੀ. ਸਟੇਡੀਅਮ ਅੰਦਰ ਇਹ ਪ੍ਰੋਗਰਾਮ ਚੱਲ ਰਿਹਾ ਹੋਵੇਗਾ ਤਾਂ ਦੂਜੇ ਪਾਸੇ ਸਟੇਡੀਅਮ ਦੇ ਸਾਹਮਣੇ ਪਾਕਿਸਤਾਨ, ਸਿੰਧੀ, ਬਲੋਚ, ਅਤੇ ਪਸ਼ਤੋ ਸਮੂਹ ਦੇ ਵਫਦ ਇਕੱਠਾ ਹੋਵੇਗਾ। ਇਹ ਸਾਰੇ ਪਾਕਿਸਤਾਨ ਤੋਂ ਆਪਣੀ ਆਜ਼ਾਦੀ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਅਤੇ ਇਥੇ ਹਿਊਸਟਨ ਵਿਚ ਇਹ ਸਾਰੇ ਮੋਦੀ ਅਤੇ ਟਰੰਪ ਨਾਲ ਇਸ ਮਾਮਲੇ 'ਤੇ ਮਦਦ ਮੰਗਣ ਦੀ ਕੋਸ਼ਿਸ਼ ਕਰਨਗੇ। ਫਿਲਹਾਲ ਸਿੰਧੀ, ਬਲੋਚ ਅਤੇ ਪਸ਼ਤੋ ਸਮੂਹ ਦੇ ਪ੍ਰਤੀਨਿਧੀ ਹਿਊਸਟਨ ਵਿਚ ਹੀ ਇਕੱਠੇ ਹੋਏ ਹਨ ਅਤੇ ਮੋਦੀ, ਟਰੰਪ ਦੇ ਆਉਣ ਦੀ ਉਡੀਕ ਕਰ ਰਹੇ ਹਨ। ਬਲੋਚ ਅਮਰੀਕੀ, ਸਿੰਧੀ ਅਮਰੀਕੀ ਅਤੇ ਪਸ਼ਤੋ ਅਮਰੀਕੀ ਭਾਈਚਾਰਿਆਂ ਦੇ ਕਰੋੜਾਂ ਮੈਂਬਰ ਸ਼ਨੀਵਾਰ ਨੂੰ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਦਾ ਆਯੋਜਨ ਕਰਨ ਲਈ ਹਿਊਸਟਨ ਵਿਚ ਆਏ, ਜਿਸ ਵਿਚ ਉਹ ਸਮੂਹਿਕ ਰੂਪ ਨਾਲ ਮੋਦੀ ਅਤੇ ਟਰੰਪ ਨੂੰ ਅਪੀਲ ਕਰਨਗੇ ਕਿ ਉਹ ਉਨ੍ਹਾਂ ਨੂੰ ਪਾਕਿਸਤਾਨ ਤੋਂ ਆਜ਼ਾਦੀ ਦਿਵਾਉਣ ਵਿਚ ਮਦਦ ਕਰਨ।
ਸਿੰਧੀ ਕਾਰਕੁੰਨ ਜ਼ਫਰ ਨੇ ਪਾਕਿਸਤਾਨ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕੀਤੀ। ਸਿੰਧੀ ਲੋਕ ਇਕ ਸੰਦੇਸ਼ ਦੇ ਨਾਲ ਹਿਊਸਟਨ ਵਿਚ ਇਥੇ ਆਏ ਹਨ। ਜਦੋਂ ਮੋਦੀ ਸਵੇਰੇ ਇਥੋਂ ਲੰਘਦੇ ਹਨ ਤਾਂ ਅਸੀਂ ਆਪਣੇ ਸੰਦੇਸ਼ ਦੇ ਨਾਲ ਇਥੇ ਆਉਣਗੇ ਕਿ ਅਸੀਂ ਸੁਤੰਤਰਤਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਮੋਦੀ ਅਤੇ ਰਾਸ਼ਟਰਪਤੀ ਟਰੰਪ ਸਾਡੀ ਮਦਦ ਕਰਦੇ ਹਨ। ਬਲੋਚ ਨੈਸ਼ਨਲ ਮੂਵਮੈਂਟ ਦੇ ਅਮਰੀਕੀ ਵਫਦ ਨਬੀ ਬਕਸ਼ਾ ਬਲੋਚ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਆਜ਼ਾਦੀ ਚਾਹੀਦੀ ਹੈ। ਭਾਰਤ ਅਤੇ ਅਮਰੀਕਾ ਨੂੰ ਸਾਡੀ ਉਸੇ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ, ਜਿਵੇਂ 1971 ਵਿਚ ਭਾਰਤ ਨੇ ਬੰਗਲਾਦੇਸ਼ ਦੇ ਲੋਕਾਂ ਦੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਥੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੂੰ ਅਪੀਲ ਕਰਾਂਗੇ ਕਿ ਉਹ ਸਾਡੀ ਹਮਾਇਤ ਕਰਨ। ਪਾਕਿਸਤਾਨੀ ਸਰਕਾਰ ਵਲੋਂ ਬਲੋਚ ਲੋਕਾਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਦਰਮਿਆਨ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਸਿੰਧੀ ਅਮਰੀਕੀ ਹਿਊਸਟਨ ਪਹੁੰਚੇ। ਉਹ ਐਨ.ਆਰ.ਜੀ. ਸਟੇਡੀਅਮ ਦੇ ਬਾਹਰ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਹਨ, ਜਿਥੇ ਐਤਵਾਰ ਨੂੰ ਹਾਓਡੀ ਮੋਦੀ ਪ੍ਰੋਗਰਾਮ ਹੋਣ ਵਾਲਾ ਹੈ, ਇਸ ਉਮੀਦ ਦੇ ਨਾਲ ਕਿ ਉਨ੍ਹਾਂ ਦੇ ਪੋਸਟਰ ਅਤੇ ਸੁਤੰਤਰਤਾ ਦੇ ਬੈਨਰ ਮੋਦੀ ਅਤੇ ਟਰੰਪ ਦਾ ਧਿਆਨ ਖਿੱਚਣਗੇ।


Sunny Mehra

Content Editor

Related News