ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ

05/25/2022 11:26:14 AM

ਕਾਠਮੰਡੂ (ਏਜੰਸੀ)- ਬਲਜੀਤ ਕੌਰ ਅਜਿਹੀ ਪਹਿਲੀ ਭਾਰਤੀ ਪਰਬਤਾਰੋਹੀ ਬਣ ਗਈ ਹੈ, ਜਿਨ੍ਹਾਂ ਨੇ ਮਾਊਂਟ ਲਹੋਤਸੇ 'ਤੇ ਚੜ੍ਹਾਈ ਦੇ ਬਾਅਦ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ, 8 ਹਜ਼ਾਰ ਮੀਟਰ ਦੀ ਉਚਾਈ ਵਾਲੀਆਂ 4 ਪਹਾੜੀ ਚੋਟੀਆਂ 'ਤੇ ਚੜ੍ਹਾਈ ਕੀਤੀ।

ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਰਾਸ਼ਟਰਪਤੀ ਬਾਈਡੇਨ ਨੇ ਦਿੱਤਾ ਵੱਡਾ ਬਿਆਨ

ਮਾਊਂਟ ਲਹੋਤਸੇ ਦੁਨੀਆ ਦੀ ਚੌਥੀ ਸਭ ਤੋਂ ਉਚੀ ਪਹਾੜੀ ਚੋਟੀ ਹੈ। ਪੀਕ ਪ੍ਰੋਮੋਸ਼ਨ ਪ੍ਰਾਈਵੇਟ ਲਿਮਿਟਡ ਦੇ ਨਿਰਦੇਸ਼ਕ ਪਾਸੰਗ ਸ਼ੇਰਪਾ ਨੇ ਦੱਸਿਆ ਕਿ ਕੌਰ (27) ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਨੇ ਐਤਵਾਰ ਨੂੰ ਮਾਊਂਟ ਲਹੋਤਸੇ ਨੂੰ ਫਤਿਹ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਇਕ ਸੀਜ਼ਨ ਵਿਚ 8 ਹਜ਼ਾਰ ਮੀਟਰ ਉੱਚੀਆਂ 4 ਚੋਟੀਆਂ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry