ਆਸਟਰੇਲੀਆ ''ਚ ਡਿਨਰ ਪਾਰਟੀ ਦੌਰਾਨ ਢਹਿ-ਢੇਰੀ ਹੋਈ ਬਾਲਕਨੀ, 8 ਲੋਕ ਹੋਏ ਜ਼ਖਮੀ

04/29/2017 1:27:11 PM

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 8 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਦਰਅਸਲ ਨਿਊ ਸਾਊਥ ਵੇਲਜ਼ ਦੇ ਸ਼ਹਿਰ ਯਾਮਬਾ ਸਥਿਤ ਦੋ ਮੰਜ਼ਲਾਂ ਇਮਾਰਤ ''ਤੇ ਬਣੀ ਬਾਲਕਨੀ ਅਚਾਨਕ ਢਹਿ ਗਈ, ਜਿੱਥੇ ਵਿਆਹ ਸਮਾਗਮ ਤੋਂ ਪਹਿਲਾਂ ਇਕ ਡਿਨਰ ਪਾਰਟੀ ਚੱਲ ਰਹੀ ਸੀ।
ਇਹ ਹਾਦਸਾ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਵਾਪਰਿਆ। ਡਿਨਰ ਪਾਰਟੀ ''ਚ 8 ਲੋਕਾਂ ਦੇ ਸਮੂਹ ਨੇ ਹਿੱਸਾ ਲਿਆ ਸੀ, ਜਦੋਂ ਅਚਾਨਕ ਇਮਾਰਤ ਦੀ ਬਾਲਕਨੀ ਢਹਿ ਗਈ। ਜਿਸ ਕਾਰਨ 8 ਲੋਕ ਬੁਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ''ਚੋਂ 4 ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ। ਗੰਭੀਰ ਰੂਪ ਨਾਲ ਜ਼ਖਮੀ ਹੋਏ 61 ਸਾਲਾ ਬਜ਼ੁਰਗ ਵਿਅਕਤੀ ਨੂੰ ਏਅਰ ਐਂਬੂਲੈਂਸ ਜ਼ਰੀਏ ਲੀਸਮੋਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਦੋ ਔਰਤਾਂ ਜਿਨ੍ਹਾਂ ਦੀ ਉਮਰ 44 ਅਤੇ 58 ਸਾਲ ਹੈ, ਜਿਨ੍ਹਾਂ ਨੂੰ ਗਰਾਫਟਨ ਹਸਪਤਾਲ  ''ਚ ਭਰਤੀ ਕਰਵਾਇਆ ਗਿਆ। ਇਕ 61 ਸਾਲਾ ਵਿਅਕਤੀ ਨੂੰ ਮੈਕੀਲਨ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ''ਤੇ ਇਸ ਘਟਨਾ ਦੀ ਸੂਚਨਾ ਮਿਲੀ ਸੀ ਕਿ ਇੱਥੇ ਇਸ ਤਰ੍ਹਾਂ ਦਾ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਮੌਕੇ ''ਤੇ ਪੁੱਜੇ ਅਤੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆਇ ਗਾ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ''ਚ ਲਾੜੀ ਜਾਂ ਲਾੜਾ ਵੀ ਜ਼ਖਮੀ ਹੋਏ ਹਨ ਜਾਂ ਨਹੀਂ। ਪੁਲਸ ਨੇ ਸ਼ਨੀਵਾਰ ਦੀ ਦੁਪਹਿਰ ਨੂੰ ਪੂਰੀ ਇਮਾਰਤ ਨੂੰ ਖਾਲੀ ਕਰਵਾਇਆ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ।

Tanu

This news is News Editor Tanu