ਬਹਿਰੀਨ ਨੇ 250 ਭਾਰਤੀ ਕੈਦੀਆਂ ਦੀ ਸਜ਼ਾ ਕੀਤੀ ਮਾਫ

08/25/2019 2:52:25 PM

ਮਨਾਮਾ (ਭਾਸ਼ਾ)— ਬਹਿਰੀਨ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾੜੀ ਦੇਸ਼ ਦੀ ਪਹਿਲੀ ਯਾਤਰਾ ਦੌਰਾਨ ਸਦਭਾਵਨਾ ਦਿਖਾਉਂਦਿਆਂ 250 ਭਾਰਤੀ ਕੈਦੀਆਂ ਦੀ ਸਜ਼ਾ ਐਤਵਾਰ ਨੂੰ ਮਾਫ ਕਰ ਦਿੱਤੀ। ਪੀ.ਐੱਮ. ਮੋਦੀ ਨੇ ਇਸ ਸ਼ਾਹੀ ਮਾਫੀ ਲਈ ਬਹਿਰੀਨ ਲੀਡਰਸ਼ਿਪ ਅਤੇ ਪੂਰੇ ਸ਼ਾਹੀ ਪਰਿਵਾਰ ਦਾ ਧੰਨਵਾਦ ਕੀਤਾ ਹੈ। 

 

ਅਧਿਕਾਰਕ ਅੰਕੜਿਆਂ ਮੁਤਾਬਕ ਵੱਖ-ਵੱਖ ਵਿਦੇਸ਼ੀ ਜੇਲਾਂ ਵਿਚ 8,189 ਭਾਰਤੀ ਬੰਦ ਹਨ, ਜਿਨ੍ਹਾਂ ਵਿਚੋਂ ਸਾਊਦੀ ਅਰਬ ਵਿਚ ਸਭ ਤੋਂ ਵੱਧ 1,811 ਅਤੇ ਸੰਯੁਕਤ ਰਾਜ ਅਮੀਰਾਤ ਵਿਚ 1,392 ਭਾਰਤੀ ਕੈਦੀ ਹਨ। ਇਹ ਸਪੱਸ਼ਟ ਨਹੀਂ ਹੈ ਕਿ ਬਹਿਰੀਨ ਦੀਆਂ ਜੇਲਾਂ ਵਿਚ ਕਿੰਨੇ ਭਾਰਤੀ ਕੈਦੀ ਹਨ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ,''ਮਨੁੱਖੀ ਸਦਭਾਵਨਾ ਦੇ ਅਧੀਨ ਬਹਿਰੀਨ ਸਰਕਾਰ ਨੇ ਆਪਣੇ ਇੱਥੇ ਸਜ਼ਾ ਕੱਟ ਰਹੇ 250 ਭਾਰਤੀਆਂ ਨੂੰ ਮਾਫੀ ਦਿੱਤੀ ਹੈ।''

Vandana

This news is Content Editor Vandana