ਖਰਾਬ ਮੌਸਮ ਦੇ ਕਾਰਣ ਯੂ.ਏ.ਈ. ਦੀ ਪਹਿਲੀ ਮੰਗਲ ਮੁਹਿੰਮ ''ਚ ਹੋ ਸਕਦੀ ਹੈ ਦੇਰੀ

07/13/2020 10:52:43 PM

ਟੋਕੀਓ (ਏਪੀ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਪਹਿਲੀ ਮੰਗਲ ਮੁਹਿੰਮ ਨੂੰ ਲੈ ਕੇ ਸੋਮਵਾਰ ਨੂੰ ਜਾਪਾਨ ਵਿਚ ਤਿਆਰੀਆਂ ਜਾਰੀ ਰਹੀਆਂ ਪਰ ਖਰਾਬ ਮੌਸਮ ਦੇ ਕਾਰਣ ਇਸ ਵਿਚ ਦੇਰੀ ਹੋਣ ਦਾ ਖਦਸ਼ਾ ਹੈ। ਜਾਪਾਨੀ ਰਾਕੇਟ ਕੰਪਨੀ ਨੇ ਇਹ ਜਾਣਕਾਰੀ ਦਿੱਤੀ।

ਯੂ.ਏ.ਈ. ਦੇ ਮੰਗਲਯਾਨ ਦਾ ਨਾਂ 'ਅਮਲ' ਮਤਲਬ ਉਮੀਦ ਹੈ, ਜਿਸ ਨੂੰ ਜਾਪਾਨ ਦੇ ਐੱਚ-2ਏ ਰਾਕੇਟ ਰਾਹੀਂ ਬੁੱਧਵਾਰ ਤੜਕੇ ਦੱਖਣੀ ਜਾਪਾਨ ਦੇ ਤਨੇਗਾਸ਼ਿਮਾ ਸਪੇਸ ਸੈਂਟਰ ਤੋਂ ਰਵਾਨਾ ਕੀਤਾ ਜਾਵੇਗਾ। ਮਿਤਸੁਬਿਸ਼ੀ ਭਾਰੀ ਉਦਯੋਗ ਦੇ ਪਰਿਯੋਜਨਾ ਸਥਲ ਦੇ ਡਾਇਰੈਕਟਰ ਕਿਜੀ ਸੁਜੁਕੀ ਨੇ ਕਿਹਾ ਕਿ ਰਾਕੇਟ ਨੂੰ ਤਾਇਨਾਤ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਆਖਰੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਤਨੇਗਾਸ਼ਿਮਾ ਤੋਂ ਆਨਲਾਈਨ ਪ੍ਰੈੱਸ ਨਾਲ ਗੱਲਬਾਤ ਵਿਚ ਸੁਜੁਕੀ ਨੇ ਕਿਹਾ ਕਿ ਪਰੰਤੂ ਖਰਾਬ ਮੌਸਮ ਦੀ ਇਹ ਸਥਿਤੀ ਗੰਭੀਰ ਤੇ ਸਥਾਈ ਹੋਣ ਦੀ ਉਮੀਦ ਨਹੀਂ ਹੈ। ਅਜਿਹੇ ਵਿਚ ਸਾਡਾ ਅੰਦਾਜ਼ਾ ਹੈ ਕਿ ਲਾਂਚ ਦੇ ਲਈ ਮੌਕਾ ਮਿਲ ਜਾਵੇਗਾ। ਅਸੀਂ ਮੁਹੱਈਆ ਬਿਓਰੇ ਦੇ ਆਧਾਰ 'ਤੇ ਬੇਹੱਦ ਸਾਵਧਾਨੀ ਨਾਲ ਆਖਰੀ ਫੈਸਲਾ ਲਵਾਂਗੇ। ਜਾਪਾਨ ਦੇ ਵੱਡੇ ਹਿੱਸੇ ਵਿਚ ਤਕਰੀਬਨ ਇਕ ਹਫਤੇ ਤੋਂ ਭਾਰੀ ਮੀਂਹ ਜਾਰੀ ਹੈ, ਜਿਸ ਦੇ ਚੱਲਦੇ ਜ਼ਮੀਨ ਖਿਸਕਣ ਤੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ ਤੇ ਇਸ ਦੇ ਕਾਰਣ 70 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮੰਗਲਯਾਨ ਦੇ ਫਰਵਰੀ 2021 ਵਿਚ ਮੰਗਲ 'ਤੇ ਪਹੁੰਚਣ ਦੀ ਉਮੀਦ ਹੈ ਤੇ ਇਸੇ ਸਾਲ ਯੂ.ਏ.ਈ. ਆਪਣੇ ਗਠਨ ਦੀ 50ਵੀਂ ਵਰ੍ਹੇਗੰਢ ਮਨਾਏਗਾ।

Baljit Singh

This news is Content Editor Baljit Singh