ਕੀ ਤੁਸੀਂ ਦੇਖਿਆ ਹੈ ਦੋ ਸਿਰ ਵਾਲਾ ਕੱਛੂਕੰਮਾ? ਦੁਨੀਆ ਵੀ ਹੈਰਾਨ

05/15/2020 1:34:21 PM

ਵਾਸ਼ਿੰਗਟਨ- ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਦੋ ਸਿਰ ਵਾਲਾ ਕੱਛੂਕੰਮਾ ਬਹੁਤ ਸੁਰਖੀਆਂ ਵਿਚ ਹੈ। ਇਹ ਜੰਗਲ ਵਿਚ ਮਿਲਿਆ ਸੀ ਤੇ ਹੁਣ ਇਸ ਨੂੰ ਵਰਜੀਨੀਆ ਲਿਵਿੰਗ ਮਿਊਜ਼ੀਅਮ ਵਿਚ ਰੱਖਿਆ ਗਿਆ ਹੈ। ਮਿਊਜ਼ੀਅਮ ਨੇ ਖੁਦ ਹੀ ਇਕ ਫੇਸਬੁੱਕ ਪੋਸਟ ਦੇ ਰਾਹੀਂ ਇਸ ਕਮਾਲ ਦੇ ਕੱਛੂਕੰਮੇ ਦੀ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿਗਿਆਨੀਆਂ ਮੁਤਾਬਕ ਕੱਛੂਕੰਮਿਆਂ ਵਿਚ ਦੋ ਸਿਰ ਪਾਏ ਜਾਣਾ ਬੇਹੱਦ ਹੀ ਹੈਰਾਨੀਜਨਕ ਤੇ ਦੁਰਲੱਭ ਹੈ।

ਜਾਨਵਰਾਂ ਵਿਚ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਪਾਲੀਸਿਫੇਲੀ ਕਿਹਾ ਜਾਂਦਾ ਹੈ। ਸੱਪਾਂ ਵਿਚ ਵੀ ਅਜਿਹਾ ਹੁੰਦਾ ਹੈ ਪਰ ਇਸ ਤਰ੍ਹਾਂ ਦੇ ਜਾਨਵਰਾਂ ਦਾ ਜਿਊਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਦੋਵੇਂ ਸਿਰ ਅਕਸਰ ਸਰੀਰ ਨੂੰ ਵਿਰੋਧੀ ਦਿਸ਼ਾ ਵਿਚ ਖਿੱਚਦਾ ਹੈ। ਮਿਊਜ਼ੀਅਮ ਨੇ ਇਕ ਫੇਸਬੁੱਕ ਲਾਈਵ ਦੇ ਰਾਹੀਂ ਇਸ ਕੱਛੂਕੰਮੇ ਦੀ ਜਾਣਕਾਰੀ ਦੁਨੀਆ ਨਾਲ ਸਾਂਝੀ ਕੀਤੀ। ਜਾਣਕਾਰਾਂ ਦੇ ਮੁਤਾਬਕ ਦੋ ਸਿਰ ਵਾਲੇ ਜਾਨਵਰਾਂ ਵਿਚ ਸਭ ਤੋਂ ਜ਼ਿਆਦਾ ਦਿੱਕਤ ਖਾਣ ਨੂੰ ਲੈ ਕੇ ਹੁੰਦੀ ਹੈ ਤੇ ਅਕਸਰ ਦੋਵੇਂ ਸਿਰ ਖਾਣੇ ਨੂੰ ਲੈ ਕੇ ਆਪਸ ਵਿਚ ਹੀ ਝਗੜਦੇ ਰਹਿੰਦੇ ਹਨ।

ਡੇਲੀ ਮੇਲ ਵਿਚ ਛਪੀ ਰਿਪੋਰਟ ਮੁਤਾਬਕ ਇਸ ਤਰ੍ਹਾਂ ਦਾ ਇਕ ਕੱਛੂਕੰਮਾ ਬਹੁਤ ਸਾਲ ਪਹਿਲਾਂ ਅਮਰੀਕਾ ਦੇ ਹੀ ਆਈਲੈਂਡ 'ਤੇ ਮਿਲਿਆ ਸੀ। ਹਾਲਾਂਕਿ ਇਹਨਾਂ ਦੇ ਜਿਊਣ ਦੀ ਸੰਭਾਵਨਾ ਘੱਟ ਮੰਨੀ ਜਾਂਦੀ ਹੈ। ਅਜਿਹੇ ਜਾਨਵਰਾਂ ਵਿਚ ਦੋਵੇਂ ਸਿਰ ਹੀ ਸਰੀਰ ਦੇ ਅੰਗਾਂ ਨੂੰ ਕੰਟਰੋਲ ਕਰਦੇ ਹਨ ਤੇ ਪੈਰਾਂ ਨੂੰ ਦੋਵਾਂ ਸਿਰਾਂ ਤੋਂ ਵੱਖ-ਵੱਖ ਨਿਰਦੇਸ਼ ਮਿਲਦੇ ਰਹਿੰਦੇ ਹਨ, ਜੋ ਸਰੀਰ ਦੇ ਲਈ ਬਹੁਤ ਨੁਕਸਾਨਦਾਇਕ ਸਾਬਿਤ ਹੁੰਦੇ ਹਨ। ਦੇਵਾਂ ਸਿਰਾਂ ਦਾ ਇਕੱਠੇ ਮਿਲ ਕੇ ਸੋਚਣਾ ਤੇ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

Baljit Singh

This news is Content Editor Baljit Singh