ਇੰਨੀ ਉਮਰ ਤਕ ਦੇ ਬੱਚੇ ਨੂੰ ਕੁਝ ਦੇਰ ਜ਼ਰੂਰ ਰੋਣ ਦੇਣਾ ਚਾਹੀਦੈ, ਹੁੰਦੇ ਨੇ ਫਾਇਦੇ

03/16/2020 3:54:16 PM

ਲੰਡਨ— 3 ਮਹੀਨਿਆਂ ਤੋਂ 18 ਮਹੀਨਿਆਂ ਦੀ ਉਮਰ ਵਾਲੇ ਬੱਚੇ ਨੂੰ ਕੁਝ ਦੇਰ ਤਕ ਰੋਣ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਰੋਣ 'ਤੇ ਜੇਕਰ ਤੁਸੀਂ ਤੁਰੰਤ ਪੁੱਜ ਜਾਂਦੇ ਹੋ ਤਾਂ ਇਹ ਉਸ ਦੇ ਵਿਕਾਸ 'ਤੇ ਪ੍ਰਭਾਵ ਪਾਉਂਦਾ ਹੈ। ਇਹ ਦਾਅਵਾ ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਤਾਜ਼ਾ ਰਿਸਰਚ 'ਚ ਕੀਤਾ ਗਿਆ ਹੈ। ਇਸ ਮੁਤਾਬਕ ਜਨਮ ਤੋਂ ਲੈ ਕੇ ਡੇਢ ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਜੇਕਰ ਰੋਂਦੇ ਹੋਏ ਛੱਡ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਮਰੱਥਾ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਉਹ ਹੌਲੀ-ਹੌਲੀ ਆਤਮ ਅਨੁਸ਼ਾਸਨ ਵੀ ਸਿੱਖ ਜਾਂਦੇ ਹਨ। ਹਾਲਾਂਕਿ ਜਦ ਬੱਚੇ ਰੋ ਰਹੇ ਹੋਣ ਤਾਂ ਉਨ੍ਹਾਂ 'ਤੇ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ।

ਬੱਚਿਆਂ ਦੇ ਰੋਣ ਦੇ ਤਰੀਕਿਆਂ, ਵਿਵਹਾਰ ਅਤੇ ਇਸ ਦੌਰਾਨ ਮਾਂ-ਬਾਪ ਦੀ ਪ੍ਰਤੀਕਿਰਿਆ ਦੇ ਅਧਿਐਨ ਲਈ ਸੋਧਕਾਰਾਂ ਨੇ 7 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਤੇ ਉਨ੍ਹਾਂ ਦੀਆਂ ਮਾਂਵਾਂ ਦਾ ਅਧਿਐਨ ਕੀਤਾ। ਕੁਝ ਅੰਤਰਾਲ ਦੇ ਬਾਅਦ ਉਨ੍ਹਾਂ ਦਾ ਲਗਾਤਾਰ ਮੁਲਾਂਕਣ ਕੀਤਾ ਗਿਆ ਕਿ ਜਦ ਬੱਚੇ ਰੋਂਦੇ ਹਨ ਤਾਂ ਕੀ ਮਾਂ-ਬਾਪ ਦਖਲ ਕਰਦੇ ਹਨ ਜਾਂ ਬੱਚਿਆਂ ਨੂੰ ਕੁਝ ਦੇਰ ਜਾਂ ਅਕਸਰ ਰੌਣ ਦਿੰਦੇ ਹਨ। ਇਸ ਦੀ ਪ੍ਰਯੋਗ ਦਾ ਮੁਲਾਂਕਣ ਹਰ 3, 6, ਅਤੇ 18 ਮਹੀਨਿਆਂ 'ਚ ਕੀਤਾ ਜਾਂਦਾ ਹੈ।
 

ਜਿਨ੍ਹਾਂ ਬੱਚਿਆਂ ਨੂੰ ਰੋਂਦਾ ਛੱਡਿਆ ਗਿਆ ਉਹ ਕਿਰਿਆਸ਼ੀਲ ਹੋਏ—
ਪ੍ਰਯੋਗ 'ਚ ਇਹ ਵੀ ਦੱਸਿਆ ਗਿਆ ਕਿ ਰੋਣ ਦੌਰਾਨ ਮਾਂ-ਬਾਪ ਤੋਂ ਵੱਖਰੇ ਹੋਣ ਅਤੇ ਦੋਬਾਰਾ ਮਿਲਣ 'ਤੇ ਬੱਚਿਆਂ ਦੇ ਵਿਵਹਾਰ 'ਚ ਕਿੰਨਾ ਫਰਕ ਪਿਆ। ਨਤੀਜਿਆਂ 'ਚ ਪਤਾ ਲੱਗਾ ਕਿ ਜਿਨ੍ਹਾਂ ਬੱਚਿਆਂ ਦੇ ਰੋਣ 'ਤੇ ਮਾਂ-ਬਾਪ ਤੁਰੰਤ ਜਾਂਦੇ ਸਨ ਉਨ੍ਹਾਂ ਦਾ ਵਿਕਾਸ ਹੌਲੀ ਰਿਹਾ ਜਦਕਿ ਜਿਨ੍ਹਾਂ ਬੱਚਿਆਂ ਨੂੰ ਕੁਝ ਦੇਰ ਰੋਂਦੇ ਛੱਡਿਆ ਗਿਆ, ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਮਰੱਥਾ ਵਧਦੀ ਪਾਈ ਗਈ ਹੈ। ਉਹ ਹੋਰ ਬੱਚਿਆਂ ਦੀ ਤੁਲਨਾ 'ਚ ਕਾਫੀ ਕਿਰਿਆਸ਼ੀਲ ਵੀ ਪਾਏ ਗਏ।


Related News