ਬੀ. ਸੀ. ਲਈ ਬੁੱਧਵਾਰ ਰਿਹਾ ਸਭ ਤੋਂ ਬੁਰਾ ਦਿਨ, ਟੁੱਟਿਆ ਸ਼ਰਮਨਾਕ ਰਿਕਾਰਡ!

04/28/2017 3:10:52 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਨੇ ਇਕ ਵਾਰ ਫਿਰ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਇਕ ਦਿਨ ਵਿਚ ਡਰੱਗ ਓਵਰਡੋਜ਼ ਦੀਆਂ ਰਿਕਾਰਡ ਕਾਲਜ਼ ਆਈਆਂ। ਬੀ. ਸੀ. ਐਮਰਜੈਂਸੀ ਹੈਲਥ ਸਰਵਿਸੇਜ਼ ਨੇ ਦੱਸਿਆ ਕਿ 26 ਅਪ੍ਰੈਲ ਨੂੰ ਉਨ੍ਹਾਂ ਨੂੰ ਸ਼ੱਕੀ ਡਰੱਗ ਓਵਰਡੋਜ਼ ਦੀਆਂ 130 ਕਾਲਜ਼ ਆਈਆਂ। ਇਸ ਤੋਂ ਪਹਿਲਾਂ ਇਹ ਰਿਕਾਰਡ 121 ਕਾਲਜ਼ ਦਾ ਸੀ, ਜੋ 20 ਨਵੰਬਰ, 2016 ਨੂੰ ਆਈਆਂ ਸਨ। ਇਨ੍ਹਾਂ ਕਾਲਜ਼ ਵਿਚ 52 ਕਾਲਜ਼ ਇਕੱਲੇ ਵੈਨਕੂਵਰ ਤੋਂ ਹਨ। 
ਇੱਥੇ ਦੱਸ ਦੇਈਓ ਕਿ ਬੀ. ਸੀ. ਵਿਚ ਡਰੱਗ ਓਵਰਡੋਜ਼ ਇਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਇਕੱਲੇ ਬੀ. ਸੀ. ਵਿਚ ਡਰੱਗ ਓਵਰਡੋਜ਼ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੁੰਦੀਆਂ ਹਨ। 

Kulvinder Mahi

This news is News Editor Kulvinder Mahi