ਵਿਲੈਤਰੀ 'ਚ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ

03/21/2018 8:18:49 AM

ਮਿਲਾਨ, (ਸਾਬੀ ਚੀਨੀਆ)— ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਦਾ ਅਵਤਾਰ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ ਦੀ ਆਰੰਭਤਾ ਸਥਾਨਕ ਹਜ਼ੂਰੀ ਰਾਗੀ ਗਿਆਨੀ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਉਪਰੰਤ ਕਥਾਵਾਚਕ ਭਾਈ ਗੁਰਮੀਤ ਸਿੰਘ ਸੰਧੂ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸ ਸ਼ਰਵਣ ਕਰਵਾਇਆ ਗਿਆ।


ਮਸ਼ਹੂਰ ਕਵੀਸ਼ਰ ਸਤਪਾਲ ਸਿੰਘ ਗਰਚਾ, ਸਰਬਜੀਤ ਸਿੰਘ ਮਾਣਕਪੁਰੀ ਦੇ ਜੱਥੇ ਵੱਲੋਂ ਗੁਰੂ ਚਰਨਾਂ 'ਚ ਬਿਰਾਜਮਾਨ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਂਦਿਆਂ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ । ਸਮਾਪਤੀ ਅਰਦਾਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਜੱਥਿਆਂ ਤੋਂ ਇਲਾਵਾ, ਅਜੀਤ ਸਿੰਘ ਥੰਦ, ਡਾ. ਧਰਮਪਾਲ, ਸ੍ਰੀ ਦਲਬੀਰ ਭੱਟੀ, ਸੁਖਜਿੰਦਰ ਸਿੰਘ ਕਾਲਰੂ , ਬਾਬਾ ਦਲਬੀਰ ਸਿੰਘ ਸਮੇਤ ਅਨੇਕਾਂ ਸੇਵਾਦਾਰਾਂ ਦਾ ਸਨਮਾਨ ਕਰਕੇ ਹੌਂਸਲਾ ਅਫਜਾਈ ਕੀਤੀ। ਸ. ਹਰਦੀਪ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਦੂਰ-ਦਰਾਡੇ ਤੋਂ ਆਈਆਂ ਅਨੇਕਾਂ ਸੰਗਤਾਂ ਤੋਂ ਇਲਾਵਾ, ਗੁ. ਗੋਬਿੰਦਸਰ ਸਾਹਿਬ ਲਵੀਨੀ 1, ਭਗਤ ਰਵਿਦਾਸ ਸਿੰਘ ਸਭਾ, ਗੁਰੂ ਰਵਿਦਾਸ ਟੈਂਪਲ ਸਬਾਊਦੀਆ, ਗੁਰੂ ਰਵਿਦਾਸ ਧਾਰਮਿਕ ਅਸਥਾਨ ਰੋਮ ਤੋਂ ਪ੍ਰਬੰਧਕ ਕਮੇਟੀਆਂ ਵੀ ਉਚੇਚੇ ਤੌਰ 'ਤੇ ਪੁੱਜੀਆਂ ਹੋਈਆਂ ਸਨ।ਉਨ੍ਹਾਂ ਵੱਲੋਂ ਗੁਰੂ ਰਵਿਦਾਸ ਦੇ ਦਿਹਾੜੇ ਮੌਕੇ ਕਰਵਾਏ ਮਹਾਨ ਸਮਾਗਮ ਦੀਆਂ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ।