ਇਟਲੀ : ਬਰਫ ਦੇ ਤੋਦੇ ਡਿੱਗਣ ਕਾਰਨ 10 ਲੋਕਾਂ ਦੀ ਮੌਤ

02/04/2019 8:10:49 PM

ਰੋਮ (ਏ.ਐਫ.ਪੀ.)- ਐਲਪਸ ਵਿਚ ਬਰਫ ਦੇ ਤੋਦੇ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਵਿਭਾਗ ਵਲੋਂ ਇਸ ਸਬੰਧੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ। ਇਟਲੀ ਦੇ ਉੱਤਰ-ਪੱਛਮੀ ਓਸਟਾ ਘਾਟੀ ਵਿਚ ਸਭ ਤੋਂ ਵੱਧ ਬਰਫ ਦੇ ਤੋਦੇ ਡਿੱਗੇ, ਜਿਸ ਵਿਚ ਪੰਜ ਲੋਕ ਮਾਰੇ ਗਏ ਅਤੇ ਤਿੰਨ ਵੱਖ-ਵੱਖ ਥਾਵਾਂ 'ਤੇ ਬਰਫ ਦੇ ਤੋਦੇ ਡਿੱਗਣ ਕਾਰਨ ਲਾਪਤਾ ਹੋ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Sunny Mehra

Content Editor

Related News