ਪੁੱਤਰ ਨੇ ਇਕ ਸਾਲ ਤੱਕ ਘਰ ’ਚ ਲੁਕੋ ਕੇ ਰੱਖੀ ਮਾਂ ਦੀ ਲਾਸ਼, ਵਜ੍ਹਾ ਜਾਣ ਹੋਵੋਗੇ ਹੈਰਾਨ

09/10/2021 5:05:01 PM

ਬਰਲਿਨ (ਭਾਸ਼ਾ) : ਆਸਟਰੀਆ ਪੁਲਸ ਨੇ ਕਿਹਾ ਹੈ ਕਿ ਇਕ ਵਿਅਕਤੀ ਨੇ ਪੈਨਸ਼ਨ ਅਤੇ ਨਰਸਿੰਗ ਭੱਤਾ ਲੈਣ ਲਈ ਆਪਣੀ ਮਾਂ ਦੀ ਲਾਸ਼ ਨੂੰ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਘਰ ਵਿਚ ਲੁਕੋ ਕੇ ਰੱਖਿਆ। ਤਾਈਰੋਲ ਸੂਬੇ ਦੀ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਵਿਅਕਤੀ ਦੀ 89 ਸਾਲਾ ਮਾਂ ਦੀ ਜੂਨ 2020 ਵਿਚ ਮੌਤ ਹੋ ਚੁੱਕੀ ਹੈ। ਲਿਹਾਜਾ ਅਧਿਕਾਰੀ ਪਿਛਲੇ ਵੀਕੈਂਡ ਇੰਸਬਰਕ ਇਲਾਕੇ ਵਿਚ ਉਸ ਦੇ ਘਰ ਪੁੱਜੇ।

ਇਹ ਵੀ ਪੜ੍ਹੋ: ਭਾਰਤ ਦੀ ਤਾਲਿਬਾਨ ਨੂੰ ਹਿਦਾਇਤ, ਅੱਤਵਾਦੀ ਕਾਰਵਾਈਆਂ ਲਈ ਨਾ ਵਰਤੀ ਜਾਏ ਅਫ਼ਗਾਨਿਸਤਾਨ ਦੀ ਧਰਤੀ

ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਪੁੱਛਗਿੱਛ ਦੌਰਾਨ 66 ਸਾਲਾ ਵਿਅਕਤੀ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੀ ਮਾਂ ਦੀ ਮੌਤ ਦੇ ਬਾਅਦ ਉਸ ਦੀ ਲਾਸ਼ ਨੂੰ ਘਰ ਵਿਚ ਲੁਕੋ ਦਿੱਤਾ ਸੀ ਤਾਂ ਕਿ ਉਸ ਨੂੰ ਲਾਭ ਮਿਲਦਾ ਰਹੇ। ਹੁਣ ਤੱਕ ਹੋਈ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਨੂੰ ਕਈ ਹਜ਼ਾਰ ਯੂਰੋ ਮਿਲ ਚੁੱਕੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਵਿਚ ਕਤਲ ਦੀ ਗੱੱਲ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry