ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

11/15/2021 10:15:49 AM

ਵਿਏਨਾ: ਯੂਰਪੀਅਨ ਦੇਸ਼ ਆਸਟ੍ਰੀਆ ਵਿਚ ਸਰਕਾਰ ਨੇ ਕੋਰੋਨਾ ਟੀਕਾ ਨਾ ਲਗਵਾਉਣ ਵਾਲਿਆਂ ਖ਼ਿਲਾਫ਼ ਵੱਡਾ ਫ਼ੈਸਲਾ ਲੈਂਦੇ ਹੋਏ ਉਨ੍ਹਾਂ ’ਤੇ ਤਾਲਾਬੰਦੀ ਲਗਾ ਦਿੱਤੀ ਹੈ। ਜਿਨ੍ਹਾਂ ਲੋਕਾਂ ਨੂੰ ਆਸਟ੍ਰੀਆ ਵਿਚ ਕੋਰੋਨਾ ਟੀਕਾ ਲੱਗ ਚੁੱਕਾ ਹੈ, ਉਹ ਰੈਸਟੋਰੈਂਟ ਅਤੇ ਹੋਟਲ ਜਾ ਸਕਣਗੇ ਅਤੇ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਵੀ ਮਿਲਦੀਆਂ ਰਹਿਣਗੀਆਂ ਪਰ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਘਰ ਵਿਚ ਹੀ ਰਹਿਣਾ ਪਏਗਾ। ਅਜਿਹੇ ਲੋਕ ਸਿਰਫ਼ ਜ਼ਰੂਰੀ ਕੰਮ ਹੋਣ ਅਤੇ ਐਮਰਜੈਂਸੀ ਹੋਣ ’ਤੇ ਹੀ ਬਾਹਰ ਨਿਕਲ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਲ ਹੀ ਵਿਚ ਕੋਰੋਨਾ ਹੋਇਆ ਹੈ ਅਤੇ ਉਹ ਅਜੇ ਤੱਕ ਠੀਕ ਨਹੀਂ ਹੋਏ ਹਨ, ਉਨ੍ਹਾਂ ਨੂੰ ਵੀ ਤਾਲਾਬੰਦੀ ਵਿਚ ਰਹਿਣਾ ਪਏਗਾ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਪਾਦਰੀ ਨੂੰ ਇੰਗਲੇਂਡ ’ਚ ਕੀਤਾ ਗਿਆ ਬਿਸ਼ਪ ਨਿਯੁਕਤ

ਆਸਟ੍ਰੀਆ ਦੇ ਚਾਂਸਲਰ ਅਲੈਕਜੈਂਡਰ ਸ਼ਾਲੇਨਬਰਗ ਨੇ ਇਨ੍ਹਾਂ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਆਸਟ੍ਰੀਆ ਦੇ ਚਾਂਸਲਰ ਨੇ ਕਿਹਾ ਆਸਟ੍ਰੀਆ ਦੀ ਸਰਕਾਰ ਦੇ ਰੂਪ ਵਿਚ ਇਹ ਸਾਡਾ ਕੰਮ ਹੈ ਕਿ ਅਸੀਂ ਲੋਕਾਂ ਦੀ ਰੱਖਿਆ ਕਰੀਏ... ਇਸ ਲਈ ਅਸੀਂ ਫ਼ੈਸਲਾ ਕੀਤਾ ਹੈ ਕਿ ਸੋਮਵਾਰ ਤੋਂ...ਬਿਨਾਂ ਟੀਕਾਕਰਨ ਵਾਲੇ ਲੋਕਾਂ ਲਈ ਤਾਲਾਬੰਦੀ ਹੋਵੇਗੀ। ਤਾਲਾਬੰਦੀ ਲਗਾਉਣ ਦਾ ਫ਼ੈਸਲਾ ਆਸਟ੍ਰੀਆ ਦੇ ਸੰਘੀ ਸੂਬਿਆਂ ਦੀ ਸਰਕਾਰ ਅਤੇ ਪ੍ਰਮੁੱਖਾਂ ਨੇ ਇਕੱਠੇ ਮਿਲ ਕੇ ਲਿਆ ਹੈ। 

ਇਹ ਵੀ ਪੜ੍ਹੋ : ਕੈਨੇਡਾ ਹਰ ਮਹੀਨੇ ਦੇ ਰਿਹੈ 8500 ਤੋਂ ਵਧੇਰੇ ਭਾਰਤੀਆਂ ਨੂੰ PR, ਇਸ ਸਾਲ ਟੁੱਟਣਗੇ ਸਾਰੇ ਰਿਕਾਰਡ

ਆਸਟ੍ਰੀਆ ਦੀ ਸਰਕਾਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਟੀਕਾ ਨਹੀਂ ਲਗਵਾਇਆ ਹੈ ਉਹ ਸਿਰਫ਼ ਬੁਨਿਆਦੀ ਜ਼ਰੂਰਤਾਂ ਲਈ ਹੀ ਘਰੋਂ ਬਾਹਰ ਨਿਕਲ ਸਕਣਗੇ। ਇਸ ਵਿਚ ਕੰਮ ’ਤੇ ਜਾਣਾ, ਕਰਿਆਨੇ ਦਾ ਸਾਮਾਨ ਖ਼ਰੀਦਣਾ ਜਾਂ ਮੈਡੀਕਲ ਐਮਰਜੈਂਸੀ ਸ਼ਾਮਲ ਹੈ। ਇਹ ਤਾਲਾਬੰਦੀ ਸੋਮਵਾਰ ਯਾਨੀ ਅੱਜ ਤੋਂ ਆਸਟ੍ਰਲੀਆ ਵਿਚ ਸੀਮਤ ਲੋਕਾਂ ਲਈ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲਸ ਰੋਕਥਾਮ ਉਪਾਵਾਂ ਦੀ ਪਾਲਣਾ ਦੀ ਨਿਗਰਾਨੀ ਕਰੇਗੀ ਅਤੇ ਅਪਰਾਧੀਆਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਏਗਾ। 

ਇਹ ਵੀ ਪੜ੍ਹੋ : 1 ਮਿੰਟ ਟਰੇਨ ਲੇਟ ਹੋਣ 'ਤੇ ਕੰਪਨੀ ਨੇ ਤਨਖ਼ਾਹ 'ਚੋ ਕੱਟੇ 36 ਰੁਪਏ, ਡਰਾਈਵਰ ਨੇ ਉਲਟਾ ਠੋਕਿਆ 14 ਲੱਖ ਦਾ ਦਾਅਵਾ

ਆਸਟ੍ਰੀਆ ਵਿਚ ਟੀਕਾਕਰਨ ਦਰ ਸਭ ਤੋਂ ਘੱਟ ਹੈ। ਹੁਣ ਤੱਕ ਕੁੱਲ ਆਬਾਦੀ ਦੇ ਲੱਗਭਗ 65 ਫ਼ੀਸਦੀ ਲੋਕਾਂ ਨੂੰ ਹੀ ਟੀਕਾ ਲਗਾਇਆ ਗਿਆ ਹੈ। ਦੇਸ਼ ਵਿਚ ਪਿਛਲੇ ਕੁੱਝ ਹਫ਼ਤਿਆਂ ਵਿਚ ਨਵੇਂ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਬੱਚਿਆਂ ਦੀ ਵੈਕਸੀਨ ’ਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry