ਆਸਟਰੇਲੀਆ ''ਚ ਚੱਕਰਵਾਤੀ ਤੂਫਾਨ ਲੋਕਾਂ ਲਈ ਬਣਿਆ ਵੱਡੀ ਮੁਸੀਬਤ, ਤਸਵੀਰਾਂ ''ਚ ਦੇਖੋ ਉੱਥੋਂ ਦੇ ਹਾਲਾਤ

04/01/2017 1:27:41 PM

ਸਿਡਨੀ— ਆਸਟਰੇਲੀਆ ''ਚ ਚੱਕਰਵਾਤੀ ਤੂਫਾਨ ਅਤੇ ਭਾਰੀ ਬਾਰਸ਼ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਭਾਰੀ ਬਾਰਸ਼ ਕਾਰਨ ਆਏ ਹੜ੍ਹ ਦੀ ਲਪੇਟ ''ਚ ਲੱਖਾਂ ਲੋਕ ਅਜੇ ਵੀ ਫਸੇ ਹੋਏ ਹਨ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ''ਚ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 4 ਲਾਪਤਾ ਦੱਸੇ ਜਾ ਰਹੇ ਹਨ। 
ਇਸ ਚੱਕਰਵਾਤੀ ਤੂਫਾਨ ਆਉਣ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਚੱਕਰਵਾਤੀ ਤੂਫਾਨ ''ਡੇਬੀ'' ਇੰਨਾ ਸ਼ਕਤੀਸ਼ਾਲੀ ਸੀ ਕਿ ਜਿਸ ਕਾਰਨ ਦਰੱਖਤ ਟੁੱਟ ਗਏ ਅਤੇ ਕਈ ਇਲਾਕਿਆਂ ਦੇ ਹਜ਼ਾਰਾਂ ਘਰਾਂ ਵਿਚ ਬਿਜਲੀ ਗੁੱਲ ਹੋ ਗਈ। ਤੇਜ਼ ਹਵਾਵਾਂ, ਭਾਰੀ ਬਾਰਸ਼ ਅਤੇ ਸਮੁੰਦਰ ਦੀਆਂ ਲਹਿਰਾਂ ਨਾਲ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। 
ਹੜ੍ਹ ਕਾਰਨ ਨਦੀਆਂ ''ਚ ਪਾਣੀ ਦਾ ਪੱਧਰ ਵਧ ਗਿਆ। ਲੋਕ ਘਰਾਂ ਦੀਆਂ ਛੱਤਾਂ ''ਤੇ ਚੜ੍ਹ ਕੇ ਬਚਾਅ ਦੀ ਉਡੀਕ ਕਰ ਰਹੇ ਹਨ। ਲੋਗਾਨ ਨਦੀ ''ਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਇਕ ਸਕੂਲ ਦਾ ਮੁੱਖ ਗੇਟ ਪੂਰੀ ਤਰ੍ਹਾਂ ਨਾਲ ਪਾਣੀ ''ਚ ਡੁੱਬ ਗਿਆ। ਲੋਗਾਨ ਨਦੀ ਨੇੜੇ ਬਣਿਆ ਇਕ ਘਰ ਪੂਰੀ ਤਰ੍ਹਾਂ ਪਾਣੀ ਨਾਲ ਘਿਰ ਗਿਆ। ਇਸ ਤੋਂ ਇਲਾਵਾ ਨਿਊ ਸਾਊਥ ਵੇਲਜ਼ ''ਚ ਇਕ ਗਲੀ ਪੂਰੀ ਤਰ੍ਹਾਂ ਨਾਲ ਪਾਣੀ-ਪਾਣੀ ਹੋ ਗਈ।

Tanu

This news is News Editor Tanu