ਆਸਟ੍ਰੀਆ 'ਚ ਤਿੰਨਾਂ ਔਰਤਾਂ ਦੀ ਭੁੱਖ ਕਾਰਨ ਹੋਈ ਸੀ ਮੌਤ

05/23/2019 6:33:11 PM

ਬਰਲਿਨ— ਆਸਟ੍ਰੀਅਨ ਪੁਲਸ ਦਾ ਕਹਿਣਾ ਹੈ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਵਿਆਨਾ ਦੇ ਆਪਾਰਟਮੈਂਟ 'ਚੋਂ ਜਿਹੜੀਆਂ ਲਾਸ਼ਾਂ, ਇਕ ਔਰਤ ਤੇ ਉਸ ਦੀਆਂ ਬੇਟੀਆਂ, ਮਿਲੀਆਂ ਸਨ ਉਨ੍ਹਾਂ ਦੀ ਮੌਤ ਭੁੱਖ ਕਾਰਨ ਹੋਈ ਪ੍ਰਤੀਤ ਹੋ ਰਹੀ ਹੈ।

ਪੁਲਸ ਵਲੋਂ ਇਹ ਲਾਸ਼ਾਂ, 45 ਸਾਲਾ ਔਰਤ ਤੇ ਉਸ ਦੀਆਂ ਦੋ ਬੇਟੀਆਂ ਜਿਨ੍ਹਾਂ ਦੀ ਉਮਰ ਲੜੀਵਾਰ 18 ਸਾਲ ਦੇ ਨੇੜੇ ਸੀ, ਆਸਟ੍ਰੀਆ ਦੀ ਰਾਜਧਾਨੀ ਦੇ ਫਲੋਰਿਜਸਡੋਰਫ ਜ਼ਿਲੇ 'ਚੋਂ ਮੰਗਲਵਾਰ ਨੂੰ ਬਰਾਮਦ ਕੀਤੀਆਂ ਸਨ। ਅਧਿਕਾਰੀਆਂ ਵਲੋਂ ਲਾਸ਼ਾਂ ਦੇ ਪੋਸਟਮਾਰਟਮ ਦੇ ਹੁਕਮ ਦਿੱਤੇ ਗਏ ਸਨ। ਪੁਲਸ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਤਿੰਨ ਮੌਤਾਂ, ਜੋ ਕਿ ਭੁੱਖ ਕਾਰਨ ਹੋਈਆਂ ਲੱਗ ਰਹੀਆਂ ਹਨ, ਮਾਰਚ ਦੇ ਅਖੀਰ ਜਾਂ ਅਪ੍ਰੈਲ ਦੀ ਸ਼ੁਰੂਆਤ 'ਚ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਵਲੋਂ ਵੀ ਜ਼ਹਿਰ ਦਾ ਸੇਵਨ ਕਰਨ ਦੇ ਸਬੂਤ ਨਹੀਂ ਮਿਲੇ ਹਨ। ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਸੀ ਕਿ ਅਪਾਰਟਮੈਂਟ ਦਾ ਦਰਵਾਜ਼ਾ ਅੰਦਰੋਂ ਲਾਕ ਸੀ ਤੇ ਕਮਰੇ ਅੰਦਰ ਵੀ ਕਿਸੇ ਤਰ੍ਹਾਂ ਦੀ ਹਿੰਸਾ ਦੇ ਕੋਈ ਸਬੂਤ ਨਹੀਂ ਮਿਲੇ।

Baljit Singh

This news is Content Editor Baljit Singh