ਭਾਰਤ ਘੁੰਮਣ ਆਈ ਆਸਟ੍ਰੇਲੀਅਨ ਪਰਬਤਾਰੋਹੀ ਦੀ ਮੌਤ ਦੀ ਹੋਈ ਪੁਸ਼ਟੀ

07/05/2019 9:01:26 AM

ਸਿਡਨੀ— ਭਾਰਤੀ ਪਹਾੜੀ ਨੰਦਾ ਦੇਵੀ ਨੂੰ ਫਤਿਹ ਕਰਨ ਲਈ ਗਏ ਪਰਬਤਾਰੋਹੀਆਂ 'ਚੋਂ 8 ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਲਾਸ਼ਾਂ ਬੀਤੇ ਦਿਨੀਂ ਮਿਲੀਆਂ। ਅਜੇ ਇਕ ਪਰਬਤਾਰੋਹੀ ਦੀ ਲਾਸ਼ ਨਹੀਂ ਮਿਲ ਸਕੀ ਹੈ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ 'ਚੋਂ ਇਕ ਆਸਟ੍ਰੇਲੀਅਨ ਪਰਬਤਾਰੋਹੀ ਰੁੱਥ ਮੈਕਕੇਨ ਵੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਜਿਹੜੇ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਉਨ੍ਹਾਂ 'ਚ ਰੁੱਥ ਦੀ ਲਾਸ਼ ਵੀ ਹੈ।

ਉਨ੍ਹਾਂ ਨੇ ਪਾਸਪੋਰਟ ਦੀ ਮਦਦ ਨਾਲ ਰੁੱਥ ਦੀ ਪਛਾਣ ਕੀਤੀ। ਤੁਹਾਨੂੰ ਦੱਸ ਦਈਏ ਕਿ ਮਈ ਮਹੀਨੇ 4 ਬ੍ਰਿਟੇਨ ਨਾਗਰਿਕ, 2 ਅਮਰੀਕੀ, ਇਕ ਆਸਟ੍ਰੇਲੀਅਨ ਅਤੇ ਇਕ ਭਾਰਤੀ ਪਰਬਤਾਰੋਹੀ ਲਾਪਤਾ ਹੋ ਗਏ ਸਨ ਅਤੇ ਬੀਤੇ ਦਿਨੀਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇੱਥੇ ਬਰਫ ਦੇ ਤੋਦੇ ਡਿੱਗਣ ਕਾਰਨ ਪਰਬਤਾਰੋਹੀ ਰਸਤੇ 'ਚ ਫਸ ਗਏ ਸਨ ਤੇ ਮੁੜ ਵਾਪਸ ਨਾ ਆ ਸਕੇ। ਤੁਹਾਨੂੰ ਦੱਸ ਦਈਏ ਕਿ ਨੰਦਾ ਦੇਵੀ ਪਰਬਤ ਨੂੰ ਫਤਿਹ ਕਰਨਾ ਬਹੁਤ ਮੁਸ਼ਕਲ ਹੈ ਤੇ ਬਹੁਤ ਘੱਟ ਲੋਕ ਇਸ ਨੂੰ ਫਤਿਹ ਕਰ ਪਾਉਂਦੇ ਹਨ।


Related News