11 ਦਿਨਾਂ ਤੋਂ ਲਾਪਤਾ ਆਸਟ੍ਰੇਲੀਅਨ ਔਰਤ ਦੀ ਲਾਸ਼ ਬਰਾਮਦ

10/11/2017 3:05:31 PM

ਵਿਕਟੋਰੀਆ— ਆਸਟ੍ਰੇਲੀਆ ਦੇ ਵਿਕਟੋਰੀਆ ਦੇ ਬੀਚ 'ਤੇ ਬੁੱਧਵਾਰ ਨੂੰ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਮੁਤਾਬਕ ਔਰਤ ਦੀ ਲਾਸ਼ ਸਥਾਨਕ ਐਗਲੇਸੀਆ ਬੀਚ 'ਤੇ ਬਰਾਮਦ ਕੀਤੀ ਗਈ ਹੈ। ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਦੀ ਮੌਤ ਕਿਵੇਂ ਹੋਈ। 
43 ਸਾਲਾ ਮਾਂ ਐਲਿਸਾ ਕਰੀ 11 ਦਿਨ ਪਹਿਲਾਂ ਹੀ ਮੈਲਬੌਰਨ ਤੋਂ ਵਿਕਟੋਰੀਆ ਆਈ ਸੀ ਅਤੇ ਲਾਪਤਾ ਹੋ ਗਈ ਸੀ। ਐਲਿਸਾ ਨੂੰ ਆਖਰੀ ਵਾਰ 30 ਸਤੰਬਰ ਨੂੰ ਹਾਲੀਡੇਅ ਹਾਊਸ ਦੇਖਿਆ ਗਿਆ ਸੀ। ਇਸ ਹਾਊਸ ਤੋਂ 7 ਕਿਲੋਮੀਟਰ ਦੂਰ ਬੀਚ 'ਤੇ ਐਲਿਸਾ ਦੀ ਲਾਸ਼ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਐਲਿਸਾ ਬੀਚ 'ਤੇ ਸ਼ਾਇਦ ਲੰਬੀ ਦੌੜ ਲਈ ਗਈ ਸੀ। ਐਮਰਜੈਂਸੀ ਅਧਿਕਾਰੀਆਂ ਨੂੰ ਐਲਿਸਾ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਹਫਤੇ ਤੱਕ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਬੀਚ 'ਤੇ ਬਰਾਮਦ ਹੋਈ।