ਕੋਰੋਨਾ ਦੇ ਇਲਾਜ ਲਈ ਆਸਟ੍ਰੇਲਾਈ ਵਿਗਿਆਨੀਆਂ ਨੇ ਸ਼ੁਰੂ ਕੀਤੀ ਦਵਾਈ ''ਤੇ ਟੈਸਟਿੰਗ

04/02/2020 7:12:36 PM

ਕੈਨਬਰਾ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਸੰਕਟ ਫੈਲਿਆ ਹੋਇਆ ਹੈ। ਹਰ ਦੇਸ਼ ਆਪਣੇ-ਆਪਣੇ ਤਰੀਕੇ ਨਾਲ ਕੋਰੋਨਾ ਵਾਇਰਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਆਸਟਰੇਲਾਈ ਵਿਗਿਆਨਕਾਂ ਨੇ ਕੋਵਿਡ-19 ਲਈ ਤਿਆਰ ਦੋ ਸੰਭਾਵਿਤ ਵੈਕਸੀਨ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਗਿਆਨਕਾਂ ਨੇ ਆਸਟਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ ਰਾਸ਼ਟਰਮੰਡਲ ਵਿਗਿਆਨਕ ਅਤੇ ਕਾਮਨਵੈਲਥ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਆਰਗੇਨਾਈਜ਼ੇਸ਼ਨ (ਸੀ.ਐੱਸ.ਆਈ.ਆਰ.ਓ.) 'ਚ ਇਸ ਦਵਾਈ ਦੇ ਪ੍ਰਭਾਵੀ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਵਿਗਿਆਨਕ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਬਿਹਤਰ ਸੁਰੱਖਿਆ ਲਈ ਇਸ ਦਵਾਈ ਨੂੰ ਕਿਸ ਢੰਗ ਨਾਲ ਸਰੀਰ ਦੇ ਅੰਦਰ ਪਹੁੰਚਾਉਣਾ ਜ਼ਿਆਦਾ ਬਿਹਤਰ ਹੋਵੇਗਾ। ਉਹ ਇਸ ਦੀ ਸਮੀਖਿਆ ਕਰ ਰਹੇ ਹਨ ਕਿ ਸਪ੍ਰੇਅ ਨਾਲ ਨੱਕ ਰਾਹੀਂ ਜਾਂ ਇੰਜੈਕਸ਼ਨ ਨਾਲ, ਕਿਹੜਾ ਤਰੀਕਾ ਜ਼ਿਆਦਾ ਠੀਕ ਰਹੇਗਾ।

PunjabKesari

ਕੋਰੋਨਾਵਾਇਰਸ ਕਾਰਣ ਅੱਧੀ ਤੋਂ ਜ਼ਿਆਦਾ ਦੁਨੀਆ ਘਰ 'ਚ ਕੈਦ ਹੋ ਗਈ ਹੈ। ਹੁਣ ਤਕ ਵਿਸ਼ਵ 'ਚ ਇਸ ਨਾਲ 49 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਭਾਰਤ 'ਚ ਵੀ ਇਹ ਵਾਇਰਸ ਕਈ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਆਸਟ੍ਰੇਲੀਆਈ ਪਸ਼ੂ ਸਿਹਤ ਲੈਬੋਟਰੀ ਦੇ ਡਾਇਰੈਕਟਰ ਟ੍ਰੇਵਰ ਡ੍ਰਿਯੂ ਨੇ ਬਿਆਨ ਜਾਰੀ ਕਰ ਦੱਸਿਆ ਕਿ ਅਸੀਂ SARS CoV-2 ਨੂੰ ਲੈ ਕੇ ਜਨਵਰੀ ਤੋਂ ਹੀ ਅਧਿਐਨ ਕਰਨ 'ਚ ਲੱਗੇ ਹੋਏ ਹਾਂ ਅਤੇ ਅਸੀਂ ਵੈਕਸੀਨ ਦੇ ਟੈਸਟ ਲਈ ਤਿਆਰ ਹੈ। ਹੁਣ ਸਾਨੂੰ ਟ੍ਰਾਇਲ ਲਈ ਵੈਕਸੀਨ ਉਮੀਦਵਾਰ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਧਿਆਨ ਨਾਲ ਹੰਗਾਮੀ ਲੋੜਾਂ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

PunjabKesari

ਖੋਜਕਾਰਾਂ ਦਾ ਕਹਿਣਾ ਹੈ ਕਿ ਟੈਸਟਿੰਗ 'ਚ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਬੀਮਾਰੀ ਨਾਲ ਲੜਨ ਲਈ ਪਿਛਲੇ ਸਾਲ CSIRO ਨੇ ਵਿਸ਼ਵ ਪੱਧਰੀ ਸਮੂਹ 'ਕਾਲਿਸ਼ਨ ਫਾਰ ਏਪਿਡੈਮਿਕ ਪ੍ਰਿਪੇਡਨੈਸ ਇਨੋਵੇਸ਼ਨ' ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਜਨਵਰੀ 'ਚ ਇਸ ਵਾਇਰਸ ਦੀ ਵੈਕਸੀਨ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ।

PunjabKesari

ਵਿਸ਼ਵ ਸਿਹਤ ਸੰਗਠਨ ਨਾਲ ਸਲਾਹ ਕਰਨ ਤੋਂ ਬਾਅਦ CEPI ਨੇ ਆਕਸਫੋਰਡ ਯੂਨੀਵਰਸਿਟੀ ਨਾਲ ਇਕ ਵੈਕਸੀਨ ਉਮੀਦਵਾਰ ਦੀ ਪਛਾਣ ਕੀਤੀ ਸੀ। ਅਮਰੀਕਾ 'ਚ ਵੀ ਇਸ ਵਾਇਰਸ ਨੂੰ ਲੈ ਕੇ ਟ੍ਰਾਇਲ ਚੱਲ ਰਹੇ ਹਨ। ਉਮੀਦ ਹੈ ਕਿ ਅਗੇ ਅਜੇ ਹੋਰ ਉਮੀਦਵਾਰ ਟ੍ਰਾਇਲ ਲਈ ਅਗੇ ਆਉਣਗੇ।

PunjabKesari


Karan Kumar

Content Editor

Related News