ਭਾਰਤੀ ਮੂਲ ਦੀ ਆਸਟ੍ਰੇਲੀਆਈ ਵਿਗਿਆਨੀ ਨੇ ਦਿਖਾਇਆ ਈ-ਕਚਰੇ ਨਾਲ ਰੁਜ਼ਗਾਰ ਦਾ ਰਸਤਾ

07/16/2018 6:07:24 PM

ਸਿਡਨੀ (ਬਿਊਰੋ)— ਅੱਜ ਦੇ ਸਮੇਂ ਵਿਚ ਵੱਡੇ ਪੱਧਰ 'ਤੇ ਇਲੈਕਟ੍ਰੋਨਿਕ ਕਚਰਾ ਵੱਧਦਾ ਜਾ ਰਿਹਾ ਹੈ। ਸਮਾਰਟ ਫੋਨ, ਕੰਪਿਊਟਰ, ਲੈਪਟਾਪ, ਪ੍ਰਿੰਟਰ ਆਦਿ ਦੇ ਪੁਰਜਿਆਂ ਨੂੰ ਸਹੀ ਤਰੀਕੇ ਨਾਲ ਨਸ਼ਟ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ। ਹਾਲਾਂਕਿ ਭਾਰਤੀ ਮੂਲ ਦੀ ਆਸਟ੍ਰੇਲੀਆਈ ਵਿਗਿਆਨੀ ਵੀਨਾ ਸਹਿਜਵਾਲਾ ਇਸ ਸਮੱਸਿਆ ਦੇ ਹੱਲ ਦੀ ਸੰਭਾਵਨਾ ਜ਼ਾਹਰ ਕਰਦੀ ਹੈ। ਉਨ੍ਹਾਂ ਨੇ 'ਮਾਈਕ੍ਰੋਫੈਕਟਰੀਜ਼' ਨਾਮ ਦੀ ਮਸ਼ੀਨ ਬਣਾਈ ਹੈ। ਇਸ ਦੀ ਮਦਦ ਨਾਲ ਈ-ਕਚਰੇ ਨੂੰ ਦੁਬਾਰਾ ਵਰਤੋਂ ਵਿਚ ਲਿਆਉਣ ਯੋਗ ਪਦਾਰਥ ਵਿਚ ਬਦਲਿਆ ਜਾਂਦਾ ਹੈ, ਜਿਸ ਨਾਲ ਬਾਅਦ ਵਿਚ 3ਡੀ ਪ੍ਰਿੰਟਿੰਗ ਬਨਾਉਣ ਲਈ ਮਿੱਟੀ ਜਾਂ ਪਲਾਸਟਿਕ ਦੇ ਤਾਰ ਬਣਾਏ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕ ਉਤਪਾਦਾਂ ਦੇ ਬੇਕਾਰ ਹੋਣ ਨਾਲ ਬਹੁਤ ਵੱਡਾ ਆਰਥਿਕ ਲਾਭ ਅਤੇ ਰੁਜ਼ਗਾਰ ਪੈਦਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਸਾਲਾਨਾ 20 ਲੱਖ ਟਨ ਇਲੈਕਟ੍ਰੋਨਿਕ ਕਚਰਾ ਪੈਦਾ ਕਰਨ ਵਾਲੇ ਭਾਰਤ ਨੂੰ ਨਿਸ਼ਚਿਤ ਰੂਪ ਵਿਚ ਇਸ ਮਸ਼ੀਨ ਨਾਲ ਬਹੁਤ ਲਾਭ ਹੋਵੇਗਾ। 
ਵੀਨਾ ਨੇ ਆਈ.ਆਈ.ਟੀ. ਕਾਨਪੁਰ ਵਿਚ ਕੀਤੀ ਅਤੇ ਸਾਲ 1986 ਵਿਚ ਬੀ.ਟੈਕ ਦੀ ਡਿਗਰੀ ਹਾਸਲ ਕੀਤੀ ਸੀ। ਉਹ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਹੈ। ਵੀਨਾ ਨੇ ਕਿਹਾ ਕਿ ਈ-ਕਚਰੇ ਨਾਲ ਰੁਜ਼ਗਾਰ ਪੈਦਾ ਕਰਨ ਦਾ ਹੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ' ਅਤੇ 'ਮੇਕ ਇਨ ਇੰਡੀਆ' ਮੁਹਿੰਮ ਵਿਚ ਵੀ ਮੌਜੂਦ ਹੈ। ਮੁੰਬਈ ਵਿਚ ਪੈਦਾ ਹੋਈ ਵੀਨਾ ਨੇ ਇਸ ਮਸ਼ੀਨ ਦੇ ਬਾਰੇ ਵਿਚ ਦੱਸਿਆ ਕਿ ਇਹ ਈ-ਕਚਰੇ ਨੂੰ ਸਾੜਨ ਅਤੇ ਦੱਬਣ ਦਾ ਨਵਾਂ ਹੱਲ ਦਿੰਦੀ ਹੈ। ਇਸ ਦੀ ਮਦਦ ਨਾਲ ਕਚਰੇ ਨੂੰ ਕੀਮਤੀ ਪਦਾਰਥ ਵਿਚ ਬਦਲਿਆ ਜਾ ਸਕਦਾ ਹੈ। 
ਵੀਨਾ ਵੱਲੋਂ ਡੀਵੈਲਪ ਮੌਲਊਲਰ ਮਾਈਕ੍ਰੋਫੈਕਟਰੀ ਸਿਰਫ 50 ਵਰਗ ਮੀਟਰ ਦੀ ਜਗ੍ਹਾ ਲੈਂਦੀ ਹੈ। ਨਾਲ ਹੀ ਜਿੱਥੇ ਵੀ ਇਸ ਤਰ੍ਹਾਂ ਦਾ ਕਚਰਾ ਹੈ, ਉੱਥੇ ਇਸ ਨੂੰ ਲਿਜਾਇਆ ਜਾ ਸਕਦਾ ਹੈ। ਈ-ਕਚਰੇ ਵਿਚੋਂ ਸੋਨਾ, ਚਾਂਦੀ, ਕਾਪਰ, ਪੈਲੇਡੀਅਮ ਜਿਹੀਆਂ ਉੱਚ ਗ੍ਰੇਡ ਦੀਆਂ ਧਾਤਾਂ ਨੂੰ ਦੁਬਾਰਾ ਵੇਚਣ ਲਈ ਵੱਖ-ਵੱਖ ਕੀਤਾ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ। ਭਾਰਤ ਲਈ ਫਾਇਦੇ ਦਾ ਸੌਦਾ ਹੋਣ ਦੀ ਗੱਲ ਸਮਝਾਉਂਦੇ ਹੋਏ ਵੀਨਾ ਦੱਸਦੀ ਹੈ ਕਿ ਭਾਰਤ ਵਿਚ ਗਲੀਆਂ ਵਿਚ ਕਚਰਾ ਇਕੱਠਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ। ਇਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਸਿਖਲਾਈ ਦਿੱਤੀ ਜਾ ਸਕਦੀ ਹੈ ਅਤੇ ਮਾਈਕ੍ਰੋਫੈਕਟਰੀਜ਼ ਦੇ ਬਾਰੇ ਵਿਚ ਦੱਸਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਅਸੀਂ ਕਬਾੜੀ ਅਤੇ ਕਚਰਾ ਚੁੱਕਣ ਵਾਲਿਆਂ ਨੂੰ ਬੇਰੁਜ਼ਗਾਰ ਨਹੀਂ ਕਰਾਂਗੇ ਬਲਕਿ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।