ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਪਹੁੰਚੇ ਯੂਕ੍ਰੇਨ, ਹੋਰ ਫ਼ੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ

07/04/2022 1:50:51 PM

ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਯੂਕ੍ਰੇਨ ਦੀ ਆਪਣੀ ਯਾਤਰਾ ਦੌਰਾਨ ਯੁੱਧ ਪ੍ਰਭਾਵਿਤ ਦੇਸ਼ ਨੂੰ ਹੋਰ ਫ਼ੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਬੀਬੀਸੀ ਨੇ ਸੋਮਵਾਰ ਨੂੰ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।ਅਲਬਾਨੀਜ਼ ਨੇ ਯੁੱਧ ਤੋਂ ਪ੍ਰਭਾਵਿਤ ਰਾਜਧਾਨੀ ਦੀ ਅਚਾਨਕ ਯਾਤਰਾ ਦੌਰਾਨ ਕੀਵ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ।ਉਹਨਾਂ ਨੇ ਪਹਿਲਾਂ ਬੁਕਾ ਅਤੇ ਇਰਪਿਨ ਦੇ ਕਸਬਿਆਂ ਦਾ ਦੌਰਾ ਕੀਤਾ ਅਤੇ ਉੱਥੇ ਦੀ ਸਥਿਤੀ ਨੂੰ "ਯੁੱਧ ਅਪਰਾਧ" ਦੱਸਿਆ।

100 ਮਿਲੀਅਨ ਆਸਟ੍ਰੇਲੀਅਨ ਡਾਲਰ (68 ਮਿਲੀਅਨ ਡਾਲਰ) ਦੇ ਆਸਟ੍ਰੇਲੀਅਨ ਸਹਾਇਤਾ ਪੈਕੇਜ ਵਿੱਚ ਡਰੋਨ ਅਤੇ 34 ਵਾਧੂ ਬਖਤਰਬੰਦ ਵਾਹਨ ਸ਼ਾਮਲ ਹਨ।ਕੀਵ ਵਿੱਚ ਰਾਸ਼ਟਰਪਤੀ ਮਹਿਲ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਲੰਬੇ ਸਮੇਂ ਤੱਕ ਯੂਕ੍ਰੇਨ ਦਾ ਸਮਰਥਨ ਕਰੇਗਾ।ਐਲਾਨੀ ਗਈ ਵਾਧੂ ਸਹਾਇਤਾ ਨੇ ਯੂਕ੍ਰੇਨ ਨੂੰ ਕੁੱਲ ਆਸਟ੍ਰੇਲੀਅਨ ਸਹਾਇਤਾ ਲਗਭਗ 390 ਮਿਲੀਅਨ ਡਾਲਰ ਤੱਕ ਪਹੁੰਚਾ ਦਿੱਤੀ ਹੈ।ਦੂਜੇ ਪਾਸੇ ਅਲਬਾਨੀਜ਼ ਨੇ 16 ਹੋਰ ਰੂਸੀ ਮੰਤਰੀਆਂ ਅਤੇ ਕੁਲੀਨ ਵਰਗਾਂ (oligarchs) 'ਤੇ ਪਾਬੰਦੀਆਂ, ਯਾਤਰਾ ਪਾਬੰਦੀਆਂ ਅਤੇ ਰੂਸੀ ਸੋਨੇ ਦੀ ਦਰਾਮਦ ਨੂੰ ਖ਼ਤਮ ਕਰਨ ਦਾ ਵੀ ਐਲਾਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-US Independence Day: ਦੁਨੀਆ ਦਾ ਤਾਕਤਵਰ ਦੇਸ਼ ਵੀ ਰਿਹਾ ਸੀ ਗੁਲਾਮ, ਜਾਣੋ ਇਤਿਹਾਸ

ਪ੍ਰਧਾਨ ਮੰਤਰੀ ਨੇ ਬੁਚਾ ਵਿੱਚ ਇੱਕ ਸਮੂਹਿਕ ਕਬਰ ਵਿੱਚ ਦਫ਼ਨਾਏ ਗਏ ਨਾਗਰਿਕਾਂ ਲਈ ਇੱਕ ਮੋਮਬੱਤੀ ਜਗਾਈ, ਜਿੱਥੇ ਰੂਸੀ ਫ਼ੌਜਾਂ 'ਤੇ ਅੱਤਿਆਚਾਰ ਕਰਨ ਦਾ ਦੋਸ਼ ਹੈ।ਗੌਰਤਲਬ ਹੈ ਕਿ ਆਸਟ੍ਰੇਲੀਆ ਵੀ ਯੂਕੇ ਅਤੇ ਯੂਐਸ ਵਰਗੇ ਹੋਰ ਦੇਸ਼ਾਂ ਦੀ ਅਗਵਾਈ ਕਰਦੇ ਹੋਏ ਦੇਸ਼ ਵਿੱਚ ਆਪਣਾ ਦੂਤਘਰ ਦੁਬਾਰਾ ਖੋਲ੍ਹਣ 'ਤੇ ਵਿਚਾਰ ਕਰ ਰਿਹਾ ਹੈ।ਅਲਬਾਨੀਜ਼ ਵਿਸ਼ਵ ਨੇਤਾਵਾਂ ਦੀ ਇੱਕ ਲੰਮੀ ਸੂਚੀ ਵਿੱਚ ਸ਼ਾਮਲ ਹੁੰਦੇ ਹਨ, ਜੋ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ਦਾ ਦੌਰਾ ਕਰ ਚੁੱਕੇ ਹਨ।ਇਹ ਅਣ-ਐਲਾਨਿਆ ਦੌਰਾ ਯੂਰਪ ਦੀ ਇੱਕ ਹਫ਼ਤੇ ਲੰਬੀ ਯਾਤਰਾ ਤੋਂ ਬਾਅਦ ਆਇਆ ਹੈ, ਜਿੱਥੇ ਅਲਬਾਨੀਜ਼ ਨੇ ਮੈਡ੍ਰਿਡ ਵਿੱਚ ਇੱਕ ਨਾਟੋ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਪੈਰਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana